ਸਿੱਖ ਆਗੂਆਂ ਨੇ ਸੋਨੂ ਸੇਠੀ ਦੀ ਜ਼ੀਰਕਪੁਰ ਥਾਣੇ ਵਿੱਚ ਦਿੱਤੀ ਸ਼ਿਕਾਇਤ, ਮਾਮਲਾ ਦਰਜ
-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਕੀਤੀ ਸੀ ਦੁਰਵਰਤੋਂ
ਜੀਰਕਪੁਰ ਦੇ ਸੇਠੀ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ਼ ਸੋਨੂ ਸੇਠੀ ਖ਼ਿਲਾਫ਼ ਸਿੱਖ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਨੂੰ ਤੋੜਣ ਮਰੋੜਣ ਕੇ ਪੇਸ਼ ਕਰ ਆਪਣੇ ਢਾਬੇ ਤੇ ਬੁੱਧਵਾਰ ਨੂੰ ਔਰਤਾਂ ਲਈ ਆਯੋਜਿਤ ਤੀਆਂ ਦੇ ਤਿਉਹਾਰ ਮੌਕੇ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਤੇ ਗਿੱਧਾ ਪਾਇਆ ਸੀ ਜਿਸ ਤੋਂ ਬਾਅਦ ਇਹ ਵੀਡਿਓ ਸੋਸਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੀ ਜਿਸ ਨੂੰ ਦੇਖਣ ਤੋਂ ਬਾਅਦ ਸਿੱਖ ਸੰਗਤ ਵਿੱਚ ਰੋਸ਼ ਪਾਇਆ ਜਾ ਰਿਹਾ ਸੀ। ਮਾਮਲੇ ਸੰਬਧੀ ਅਕਾਲ ਯੂਥ ਜਥੇਬੰਦੀ ਦੇ ਜਸਵਿੰਦਰ ਸਿੰਘ ਰਾਜਪੁਰਾ ਨੇ ਦੱਸਿਆ ਕਿ ਸਥਾਨਕ ਸੇਠੀ ਢਾਬੇ ਦੇ ਮਾਲਕ ਸੋਨੂ ਸੇਠੀ ਵੱਲੋਂ ਬੀਤੇ ਬੁੱਧਵਾਰ ਨੂੰ ਔਰਤਾਂ ਲਈ ਤੀਆਂ ਦੇ ਤਿਉਹਾਰ ਮੌਕੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀਆਂ ਤੁਕਾਂ ਦੀ ਗਾਣੇ ਦੇ ਰੂਪ ਵਿੱਚ ਵਰਤੋਂ ਕਰ ਔਰਤਾਂ ਨੂੰ ਨਚਾਇਆ ਗਿਆ ਜਿਸ ਕਾਰਨ ਸਮੁੱਚੀ ਸਿੱਖ ਸੰਗਤ ਵਿੱਚ ਉਕਤ ਵਿਅਕਤੀ ਦੇ ਇਸ ਕ੍ਰਿਤ ਤੇ ਉਸ ਪ੍ਰਤੀ ਧਾਰਮਿਕ ਭਾਵਨਾਵਾਂ ਨੂੰ ਦੇਸ਼ ਪਹੁੰਚਾਉਣ ਤੇ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਸੇਠੀ ਢਾਬੇ ਦੇ ਮਾਲਕ ਸੋਨੂ ਸੇਠੀ ਵੱਲੋਂ ਨਾ ਕੇਵਲ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਫਰਜ ਤੁਕਾਂ ਦੀ ਗਲਤ ਵਰਤੋਂ ਕੀਤੀ ਗਈ ਬਲਕਿ ਇਸ ਦੀ ਵੀਡਿਓ ਬਣਾ ਕੇ ਇਸ ਨੂੰ ਫੋਕੀ ਸੋਹਰਤ ਖੱਟਣ ਲਈ ਸੋਸਲ ਮੀਡੀਆ ਤੇ ਵੀ ਪਾਈ ਗਈ।
ਇਸ ਸੰਬੰਧੀ ਗੱਲ ਕਰਨ ਤੇ ਜ਼ੀਰਕਪੁਰ ਥਾਣੇ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਬਰਾੜ ਤੇ ਦੱਸਿਆ ਕਿ ਸਿੱਖ ਜੱਥੇਬੰਦੀ ਅਕਾਲ ਯੂਥ ਦੀ ਸ਼ਿਕਾਇਤ ਤੇ ਸੋਨੂ ਸੇਠੀ ਖ਼ਿਲਾਫ਼ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।