ਮੋਗਾਦਿਸ਼ੁ : ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਇਕ ਵੱਡੇ ਬੰਬ ਹਮਲੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਸਿਹਤ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਸਿਰਫ ਉਨ੍ਹਾਂ ਲੋਕਾਂ ਦੀ ਹੈ, ਜਿਨ੍ਹਾਂ ਨੂੰ ਮੋਗਾਦਿਸ਼ੂ ਦੇ ਉਸ ਹਸਪਤਾਲ ‘ਚ ਲਿਆਂਦਾ ਗਿਆ ਸੀ ਜਿਥੇ ਉਹ ਕੰਮ ਕਰਦੇ ਹਨ।
ਪੁਲਿਸ ਦੇ ਬੁਲਾਰੇ ਸਈਦ ਆਦਮ ਅਲੀ ਨੇ ਕਿਹਾ, ‘ਭਾਰੀ ਧਮਾਕੇ ਨਾਲ ਲੈਸ ਇੱਕ ਆਤਮਘਾਤੀ ਕਾਰ ਸਵਾਰ ਹਮਲਾਵਰ ਨੇ ਮੋਗਾਦਿਸ਼ੂ ਦੇ ਪੁਲਿਸ ਕਮਿਸ਼ਨਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹਮਲਾਵਰ ਨੂੰ ਅਲ-ਸ਼ਬਾਬ ਅੱਤਵਾਦੀ ਸਮੂਹ ਨੇ ਭੇਜਿਆ ਸੀ। ਉਨ੍ਹਾਂ ਮੋਗਾਦਿਸ਼ੂ ਦੇ ਪੁਲਿਸ ਕਮਿਸ਼ਨਰ ਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ।