ਸੁਨੀਲ ਜਾਖੜ ਦੀ ਕੋਠੀ ‘ਤੇ ਪੱਥਰਾ ਤੋਂ ਬਾਅਦ ਸੁੱਟਿਆ ਬੰਬ, ਮੁਲਜ਼ਮ ਮੌਕੇ ਤੋਂ ਗ੍ਰਿਫਤਾਰ

TeamGlobalPunjab
2 Min Read

ਅਬੋਹਰ : ਬੀਤੀ ਰਾਤ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਕੋਠੀ ਅੰਦਰ ਉਸ ਵੇਲੇ ਭਾਜੜਾਂ ਪੈ ਗਈਆਂ ਜ ਦੋਂ ਕਿਸੇ ਵਿਅਕਤੀ ਨੇ ਉਨ੍ਹਾਂ ਦੇ ਘਰ ਆ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਇੱਟਾਂ ਪੱਥਰ ਮਾਰਦੇ ਹੋਈ ਕੋਈ ਅੱਗ ਲਾ ਕੇ ਕੋਈ ਅਜਿਹੀ ਚੀਜ਼ ਸੁੱਟੀ ਜਿਸ ਨਾਲ ਉੱਥੇ ਅੱਗ ਲੱਗ ਗਈ। ਬਾਅਦ ਵਿੱਚ ਪਤਾ ਲੱਗਿਆ ਕਿ ਸਿੱਟੀ ਗਈ ਇਹ ਚੀਜ਼ ਪੈਟਰੋਲ ਬੰਬ ਸੀ ਤੇ ਇਹ ਹਮਲਾ ਆਮ ਆਦਮੀ ਪਾਰਟੀ ਦੇ ਅਬੋਹਰ ਅੰਦਰ ਬਲਾਕ ਪ੍ਰਧਾਨ ਰਮੇਸ਼ ਸੋਨੀ ਵੱਲੋਂ ਕੀਤਾ ਗਿਆ ਹੈ। ਗਨੀਮਤ ਇਹ ਰਹੀ ਕਿ ਇਸ ਘਟਨਾ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਹਿ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਰਮੇਸ਼ ਸੋਨੀ ਨੂੰ ਮੌਕੇ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਅਨੁਸਾਰ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਰਮੇਸ਼ ਸੋਨੀ ਨੂੰ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀ।

ਸੂਤਰਾਂ ਅਨੁਸਾਰ ਰਮੇਸ਼ ਸੋਨੀ ਉਹ ਸਖ਼ਸ਼ ਹੈ ਜਿਸ ਦੀ ਪਤਨੀ ਨੇ ਜਦੋਂ ਹਲਕਾ ਅਬੋਹਰ ਅੰਦਰ ਨਗਰ ਕੌਂਸਲ ਦੀ ਚੋਣ ਲੜਨ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਤਾਂ ਉਹ ਕਾਗਜ਼ ਚੋਣ ਅਧਿਕਾਰੀਆਂ ਵੱਲੋਂ ਰੱਦ ਕਰ ਦਿੱਤੇ ਗਏ ਸਨ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਸੋਨੀ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਰੁੱਧ ਦੱਬ ਕੇ ਭੜਾਸ ਕੱਢੀ ਸੀ। ਪਤਾ ਲੱਗਾ ਹੈ ਕਿ ਇਸ ਤੋਂ ਬਾਅਦ ਸੋਨੀ ਨੇ ਅਦਾਲਤ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ। ਭਾਵੇਂ ਕਿ ਜਾਖੜ ਦੀ ਰਿਹਾਇਸ਼ ‘ਤੇ ਹੋਏ ਇਸ ਹਮਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਿਤ ਵੇਰਵੇ ਤਾਂ ਨਹੀਂ ਆ ਸਕੇ ਪਰ ਇਸ ਦੇ ਬਾਵਜੂਦ ਪੁਲਿਸ ਨੇ ਇਸ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਤੇ ਪੁੱਛ-ਤਾਛ ਜਾਰੀ ਹੈ।

Share this Article
Leave a comment