ਸੁਖਬੀਰ ਦੇ ਨਾਜਾਇਜ਼ ਮਾਈਨਿੰਗ ਵਾਲੇ ਬਿਆਨ ‘ਤੇ ਭੜਕ ਪਏ ਤ੍ਰਿਪਤ ਰਜਿੰਦਰ ਬਾਜਵਾ, ਕੱਢ ਲਿਆਏ ਪੁਰਾਣੀਆਂ ਫਾਇਲਾਂ, ਖੋਲ੍ਹ ‘ਤੇ ਗੁੱਝੇ ਭੇਦ, ਅਕਾਲੀ ਹੈਰਾਨ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਅੰਦਰ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਲਈ ਕਾਂਗਰਸ ਸਰਕਾਰ ਨੂੰ ਜਿੰਮੇਵਾਰ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸੂਬੇ ਅੰਦਰ ਚੱਲ ਰਹੀ ਨਾਜਾਇਜ਼ ਮਾਈਨਿੰਗ ਕਾਰਨ ਹੀ ਹੜ੍ਹ ਆਏ ਹਨ। ਛੋਟੇ ਬਾਦਲ ਦੇ ਇਸ ਬਿਆਨ ਦਾ ਹੁਣ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵੀ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨਾਜਾਇਜ਼ ਮਾਈਨਿੰਗ ਦੇ ਕਾਫੀ ਮਾਹਰ ਹਨ ਇਸ ਲਈ ਉਨ੍ਹਾਂ ਨੂੰ ਇਸ ਬਾਰੇ ਜਿਆਦਾ ਪਤਾ ਹੋਵੇਗਾ।

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਕਿੱਥੇ ਕਿੱਥੇ ਮਾਈਨਿੰਗ ਹੋ ਰਹੀ ਹੈ ਇਸ ਬਾਰੇ ਸੁਖਬੀਰ ਨੂੰ ਵਧੇਰੇ ਪਤਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਹੈ। ਦੱਸ ਦਈਏ ਕਿ ਛੋਟੇ ਬਾਦਲ ਨੇ ਕਿਹਾ ਸੀ ਕਿ ਸੂਬੇ ਅੰਦਰ ਮਾਈਨਿੰਗ ਜਿਆਦਾ ਵਧ ਰਹੀ ਹੈ ਤੇ ਮੁੱਖ ਮੰਤਰੀ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ।

Share this Article
Leave a comment