ਸਿੱਧੂ ਮੂਸੇਵਾਲਾ ਦੀ ਫਿਲਮ ‘ਤੇਰੀ ਮੇਰੀ ਜੋੜੀ’ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਮੂਸੇਵਾਲੇ ਦਾ ਵੱਖਰਾ ਅਵਤਾਰ

TeamGlobalPunjab
1 Min Read

ਇਕ ਤੋਂ ਬਾਅਦ ਇਕ ਹਿੱਟ ਗੀਤ ਦੇਣ ਵਾਲਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦੇ ਨਾਲ ਹੀ ਮੂਸੇਵਾਲੇ ਨੇ ਪੰਜਾਬੀ ਫਿਲਮ ਇੰਡਸਟਰੀ ‘ਚ ਵੀ ਸ਼ੁਰੂਆਤ ਕਰ ਲਈ ਹੈ ਤੇ ਮੂਸੇਵਾਲੇ ਦੀ ਪਹਿਲੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਦੱਸ ਦਈਏ ਕਿ ਇਸ ਟੀਜ਼ਰ ਦੇ ਵਿੱਚ ਸਿੱਧੂ ਮੂਸੇਵਾਲਾ ਡਾਕੂ ਦੇ ਅੰਦਾਜ਼ ‘ਚ ਵਿਖਾਈ ਦੇ ਰਹੇ ਹਨ।

ਇਸ ਫ਼ਿਲਮ ‘ਚ ਸਿੱਧੂ ਮੂਸੇਵਾਲਾ ਤੋਂ ਇਲਾਵਾ ਚਰਚਿਤ ਯੂਟਿਊਬਰ ਅਦਾਕਾਰਾ ਸੈਮੀ ਗਿੱਲ ਅਤੇ ਕਿੰਗ ਬੀ ਚੌਹਾਨ ਪਹਿਲੀ ਵਾਰ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। ਇਸ ਫਿਲਮ ‘ਚ ਪੰਜਾਬੀ ਦੇ ਕਈ ਹੋਰ ਨਾਮੀ ਕਲਾਕਾਰਾਂ ਨਾਲ-ਨਾਲ ਹਾਲੀਵੁੱਡ ਅਦਾਕਾਰ ਜੈਜ ਵੀ ਨਜ਼ਰ ਆਵੇਗਾ। ਵੱਡੇ ਪੱਧਰ ‘ਤੇ ਬਣ ਰਹੀ ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇ ਤੇ ਡਾਇਲਾਗ ਨਿਰਦੇਸ਼ਕ ਅਦਿੱਤਯ ਸੂਦ ਨੇ ਹੀ ਖੁਦ ਲਿਖੇ ਹਨ।

https://www.youtube.com/watch?v=cC3lefNwt38

Share this Article
Leave a comment