ਜ਼ਿਲਾ ਮੰਡੀ ਅਫ਼ਸਰ ਸ: ਪ੍ਰੀਤ ਕੰਵਰ ਸਿੰਘ ਬਰਾੜ ਨੇ ਦੱਸਿਆ ਕਿ ਸਬਜੀ ਮੰਡੀ ਵਿਚ ਆੜਤੀਆਂ, ਕਿਸਾਨਾਂ ਅਤੇ ਖਰੀਦਦਾਰਾਂ ਵਿਚਕਾਰ ਆਪਸੀ ਫਾਸਲਾ ਬਣਿਆ ਰਹੇ ਇਸ ਲਈ ਮੰਡੀ ਵਿਚ ਫਰਸ ਤੇ ਮਾਰਕਿੰਗ ਕਰਵਾਈ ਗਈ ਹੈ ਤਾਂ ਜੋ ਲੋਕ ਇਕ ਦੂਜੀ ਤੋਂ ਦੂਰੀ ਬਣਾ ਕੇ ਖੜੇ ਹੋਣ ਅਤੇ ਇਕ ਦੂਜੇ ਤੋਂ ਕਿਸੇ ਵੀ ਲਾਗ ਦੀ ਬਿਮਾਰੀ ਦੇ ਫੈਲਣ ਦਾ ਡਰ ਨਾ ਰਹੇ। ਉਨਾਂ ਨੇ ਕਿਹਾ ਕਿ ਇਸ ਤਰਾਂ ਕਰਨ ਨਾਲ ਹੁਣ ਸੋਸ਼ਲ ਡਿਸਟੈਂਸਟਿੰਗ ਬਣਾਈ ਰੱਖਣਾ ਯਕੀਨੀ ਹੋ ਜਾਵੇਗਾ।
ਅੰਡੇ ਤੇ ਚਿਕਨ ਦੀ ਹੋਮ ਡਲੀਵਰੀ ਸ਼ੁਰੂ
ਓਧਰ ਬਠਿੰਡਾ ਸ਼ਹਿਰ ਵਿਚ ਅੰਡੇ ਅਤੇ ਚਿਕਨ ਦੀ ਹੋਮ ਡਲੀਵਰੀ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ। ਡਿਪਟੀ ਡਾਇਰਕੈਟਰ ਪਸ਼ੂ ਪਾਲਣ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਲੋਕ ਫੋਨ ਨੰਬਰ 92167 63604, 92167 63607, 92167 63603, 70096 31392 ਤੇ ਕਾਲ ਕਰਕੇ ਅੰਡੇ ਅਤੇ ਚਿਕਨ ਦੀ ਹੋਮ ਡਲੀਵਰੀ ਲੈ ਸਕਦੇ ਹਨ।