ਸਕਾਰਬਰੋ : ਅੱਜ ਕੱਲ੍ਹ ਹਰ ਪਾਸੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਦੇ ਚਲਦਿਆਂ ਤਾਜ਼ਾ ਮਾਮਲਾ ਗੁਰਦੁਆਰਾ ਸਾਹਿਬ ‘ਚ ਚੋਰੀ ਦਾ ਸਾਹਮਣੇ ਆਇਆ ਹੈ। ਇਸ ਚੋਰੀ ਦਾ ਦੋਸ਼ ਦੋ ਪੰਜਾਬੀ ਵਿਅਕਤੀਆਂ ‘ਤੇ ਲੱਗ ਰਿਹਾ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਬੀਤੀ ਕੱਲ੍ਹ ਸਵੇਰੇ 6 ਵਜੇ ਦੇ ਕਰੀਬ ਵਾਪਰੀ।
ਰਿਪੋਰਟਾਂ ਮੁਤਾਬਿਕ ਵਾਰਦਾਤ ਗੁਰਦੁਆਰਾ ਸਾਹਿਬ ‘ਚ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਰੀ ਕਰਨ ਆਏ ਵਿਅਕਤੀਆਂ ਨੇ ਪੂਰੀ ਸਾਜ਼ਿਸ਼ ਤਹਿਤ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਆਪਣੀ ਗੱਡੀ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ‘ਤੇ ਖੜ੍ਹੀ ਕੀਤੀ ਅਤੇ ਫਿਰ ਕੁਝ ਸਮਾਂ ਗੁਰਦੁਆਰਾ ਸਾਹਿਬ ‘ਚ ਘੁੰਮਦੇ ਰਹੇ। ਇਸ ਤੋਂ ਬਾਅਦ ਰਿਸ਼ੈਪਸਨ ‘ਤੇ ਜੋ ਖੁੱਲ੍ਹੇ ਪੈਸੇ ਦੇਣ ਲਈ ਰੱਖੇ ਹੋਏ ਸਨ ਉਸ ਡਰਾਅਰ ਦਾ ਤਾਲਾ ਤੋੜ ਕੇ ਪੈਸੇ ਲੈ ਕੇ ਫਰਾਰ ਹੋ ਗਏ। ਰਿਪੋਰਟਾਂ ਮੁਤਾਬਿਕ ਇਸ ਘਟਨਾ ਨੂੰ ਅੰਜ਼ਾਮ ਦਿੰਦੇ ਸਮੇਂ ਇੱਕ ਵਿਅਕਤੀ ਨੇ ਇੱਧਰ ਉੱਧਰ ਨਿਗ੍ਹਾ ਰੱਖੀ ਅਤੇ ਦੂਸਰੇ ਨੇ ਘਟਨਾ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਿਕ ਸੀਸੀਟੀਵੀ ਕੈਮਰੇ ‘ਚ ਇਹ ਘਟਨਾ ਕੈਦ ਹੋ ਗਈ ਹੈ ਅਤੇ ਇਸ ਦੀ ਸਾਰੀ ਫੂਟੇਜ਼ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਹੀ ਬੱਸ ਨੂੰ ਮੁਲਜ਼ਮਾਂ ਦਾ ਪਹਿਚਾਣ ਕਰਨ ਵਾਲੇ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।