ਵਿੱਦਿਅਕ ਮਾਸਟਰ ਪ੍ਰੋਗਰਾਮਾਂ ਦੀ ਕਾਊਂਸਲਿੰਗ 30 ਨੂੰ

TeamGlobalPunjab
1 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਸਟਰ ਪ੍ਰੋਗਰਾਮ ਮਤਲਬ ਐੱਮ ਈ ਟੀ-2021 ਤੋਂ ਬਾਅਦ ਕਾਊਂਸਲਿੰਗ ਲਈ 30-7-2021 ਨੂੰ ਸਵੇਰੇ 9.30 ਵਜੇ ਪਾਲ ਆਡੀਟੋਰੀਅਮ, ਖੇਤੀਬਾੜੀ ਕਾਲਜ ਵਿੱਚ ਪਹੁੰਚ ਜਾਣ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਰਾਜਿੰਦਰ ਸਿੱਧੂ ਨੇ ਕਿਹਾ ਕਿ ਵਿਦਿਆਰਥੀ ਆਪਣੇ ਨਾਲ ਅਸਲ ਸਰਟੀਫਿਕੇਟ, ਦੋ ਫੋਟੋ ਕਾਪੀਆਂ ਦੇ ਸੈੱਟ ਅਤੇ ਲੋੜੀਂਦੀ ਫੀਸ ਨਾਲ ਲੈ ਕੇ ਆਉਣ। ਇਸੇ ਦੇ ਨਾਲ ਹੀ ਪ੍ਰਾਸਪੈਕਟਸ ਦੇ ਵਿੱਚ ਸਫੇਦ ਰੰਗ ਦਾ ਪ੍ਰਾਰਥਨਾ ਪੱਤਰ ਵੀ ਭਰ ਕੇ ਲਿਆਉਣ। ਜਿਹੜੇ ਵਿਦਿਆਰਥੀਆਂ ਨੇ ਆਨਲਾਈਨ ਅਪਲਾਈ ਕੀਤਾ ਹੈ ਉਹ ਪੀ.ਏ.ਯੂ. ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।

ਉਹਨਾਂ ਅੱਗੇ ਸਲਾਹ ਦਿੱਤੀ ਕਿ ਕਾਊਂਸਲਿੰਗ ਲਈ ਅੱਧਾ ਘੰਟਾ ਪਹਿਲਾਂ ਪਹੁੰਚਣਾ ਜ਼ਰੂਰੀ ਹੈ। ਇਸ ਪ੍ਰਕਿਰਿਆ ਦੌਰਾਨ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਕਰੋਨਾ ਹਦਾਇਤਾਂ ਦੀ ਸਖਤ ਪਾਲਣਾ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਦੇ ਨਾਲ ਆਉਣ ਵਾਲੇ ਸੰਬੰਧੀਆਂ ਨੂੰ ਮਾਸਕ ਪਾ ਕੇ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ। ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ www.pau.edu ਦੇ ਨਾਲ ਨਿਰੰਤਰ ਸੰਪਰਕ ਵਿੱਚ ਰਹੋ।

Share This Article
Leave a Comment