ਐਮਾਜ਼ਾਨ ਦੇ ਸੰਸਥਾਪਕ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਜੇਫ਼ ਬੇਜਾਸ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਮੈਕੇਂਜੀ ਬੇਜਾਸ ਤਲਾਕ ਉਤੇ ਆਪਸੀ ਸੈਟਲਮੈਂਟ ਲਈ ਰਜ਼ਾਮੰਦ ਹੋ ਗਏ ਹਨ। ਕੋਰਟ ਦੇ ਫ਼ੈਸਲੇ ਤੋਂ ਬਾਅਦ ਅਗਲੇ 90 ਦਿਨਾਂ ਵਿਚ ਇਹ ਦੋਵੇਂ ਪਤੀ-ਪਤਨੀ ਆਧਿਕਾਰਿਕ ਰੂਪ ਨਾਲ ਵੱਖ ਹੋ ਜਾਣਗੇ। ਮੈਕੇਂਜੀ ਤੋਂ ਵੱਖ ਹੋਣ ਦੇ ਏਵਜ ਵਿਚ ਜੇਫ਼ ਨੂੰ ਲਗਭੱਗ 2,500 ਅਰਬ ਰੁਪਏ ਅਪਣੀ ਸਾਬਕਾ ਪਤਨੀ ਨੂੰ ਦੇਣੇ ਪਏ।
ਇਸ ਦੇ ਨਾਲ ਹੀ ਮੈਕੇਂਜੀ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ ਬਣ ਗਈ ਹੈ। ਮੈਕੇਂਜੀ ਨੇ ਕਿਹਾ ਕਿ ਉਹ ਜੇਫ਼ ਅਤੇ ਉਨ੍ਹਾਂ ਦੇ ਹਿੱਸੇ ਦਾ 25 ਫ਼ੀ ਸਦੀ ਐਮਾਜ਼ਾਨ ਸਟਾਕ ਅਪਣੇ ਕੋਲ ਰੱਖੇਗੀ, ਜੋ ਕੰਪਨੀ ਵਿਚ 4 ਫ਼ੀ ਸਦੀ ਹਿੱਸੇਦਾਰੀ ਦੇ ਬਰਾਬਰ ਹੈ। ਹਾਲਾਂਕਿ ਉਨ੍ਹਾਂ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਸ਼ੇਅਰ ਉਤੇ ਵੋਟਿੰਗ ਕੰਟਰੋਲ ਜੇਫ਼ ਦਾ ਹੀ ਹੋਵੇਗਾ। ਦੱਸ ਦਈਏ ਕਿ ਬੇਜਾਸ ਜੋੜੇ ਨੇ ਇਸ ਸਾਲ ਜਨਵਰੀ ਵਿਚ ਅਪਣੇ 25 ਸਾਲ ਦੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ।
ਦੁਨੀਆਂ ਦੇ ਸਭ ਤੋਂ ਅਮੀਰ ਸ਼ਖ਼ਸ ਜੇਫ਼ (55) ਅਤੇ ਮੈਕੇਂਜੀ (48) ਨੇ 90 ਦੇ ਦਸ਼ਕ ਦੀ ਸ਼ੁਰੁਆਤ ਵਿਚ ਵਿਆਹ ਕੀਤਾ ਸੀ। ਦੋਵੇਂ ਨਿਊ ਯਾਰਕ ਸਥਿਤ ਇਕ ਹੇਜ ਫੰਡ ਕੰਪਨੀ ਡੀ ਈ ਸ਼ਾ ਵਿਚ ਕੰਮ ਕਰਦੇ ਸਨ। ਵਿਆਹ ਤੋਂ ਬਾਅਦ ਜੇਫ਼ ਨੇ ਐਮਾਜ਼ਾਨ ਦੀ ਨੀਂਹ ਰੱਖੀ। ਦੋਵਾਂ ਦੇ ਚਾਰ ਬੱਚੇ ਹਨ। ਜੇਫ਼ ਬੇਜਾਸ ਨੂੰ ਦੁਨੀਆਂ ਭਰ ਵਿਚ ਮੈਨੇਜਮੈਂਟ ਗੁਰੂ ਦੇ ਤੌਰ ਉਤੇ ਜਾਣਿਆ ਜਾਂਦਾ ਹੈ ਅਤੇ ਕੰਪਨੀ ਦੀ ਅਗਵਾਈ ਹੁਣ ਜੇਫ਼ ਹੀ ਕਰਨਗੇ।
ਆਪਣੀ ਪਤਨੀ ਮੈਕੇਂਜੀ ਬੇਜਾਸ ਦੇ ਨਾਲ ਹੋਏ ਤਲਾਕ ਦੀ ਸਹਿਮਤੀ ਦੇ ਤਹਿਤ Amazon.com Inc ਦੇ ਸੀਈਓ ਜੇਫ਼ ਬੇਜਾਸ ਦੇ ਕੋਲ ਕੰਪਨੀ ਵਿਚ ਉਨ੍ਹਾਂ ਦੇ 143 ਬਿਲੀਅਨ ਡਾਲਰ ਸਟੇਕ ਲਈ ਵੋਟਿੰਗ ਕੰਟਰੋਲ ਬਰਕਰਾਰ ਰਹੇਗਾ। ਉਥੇ ਹੀ ਮੈਕੇਂਜੀ ਦੇ ਕੋਲ ਇਨ੍ਹਾਂ ਸ਼ੇਅਰਾਂ ਦਾ 25 ਫ਼ੀਸਦੀ ਹਿੱਸਾ ਹੋਵੇਗਾ। ਦੁਨੀਆਂ ਦੇ ਸਭ ਤੋਂ ਅਮੀਰ ਜੋੜੇ ਨੇ ਜਨਵਰੀ ਵਿਚ ਇਕ ਟਵਿੱਟਰ ਉਤੇ ਇਕ ਸੰਯੁਕਤ ਬਿਆਨ ਵਿਚ ਅਪਣੇ ਤਲਾਕ ਦਾ ਐਲਾਨ ਕੀਤਾ ਸੀ।