ਸਨ ਫਰਾਂਸਿਸਕੋ : ਜੇਕਰ ਇਹ ਕਹਿ ਲਿਆ ਜਾਵੇ ਕਿ ਇਨਸਾਨ ਲਈ ਸਭ ਤੋਂ ਜਰੂਰੀ ਉਸ ਦੀ ਮਾਂ ਬੋਲੀ ਹੁੰਦੀ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਪਰ ਵਿਦੇਸ਼ ਵਿੱਚ ਜਾ ਕਿ ਉਸ ਲਈ ਇਹ ਸੰਭਵ ਨਹੀਂ ਹੁੰਦਾ। ਇਸੇ ਮਾਹੌਲ ਚ ਪੰਜਾਬੀਆਂ ਲਈ ਖੁਸੀ ਦੀ ਗੱਲ ਹੈ ਕਿ ਹੁਣ ਵਿਦੇਸ਼ ਵਿੱਚ ਵੀ ਉਨ੍ਹਾ ਦੇ ਬੱਚੇ ਪੰਜਾਬੀ ਸਿੱਖ ਸਕਣਗੇ।
ਰਿਪੋਰਟਾਂ ਅਨੁਸਾਰ ਗਲੋਬਲ ਕੈਲੇਫੋਰਨੀਆ ਇੰਸ਼ੀਏਟਿਵ 2030 ਦੇ ਇੱਕ ਪ੍ਰੋਗਰਾਮ ਅਨੁਸਾਰ ਹੁਣ ਪੰਜਾਬੀਆਂ ਦੇ ਬੱਚੇ ਆਪਣੀ ਮਾਂ ਬੋਲੀ ਸਿੱਖ ਸਕਣਗੇ। ਇੱਥੇ ਹੀ ਬਸ ਨਹੀ ਇਸ ਦੇ ਨਾਲ ਹੀ ਉਨ੍ਹਾਂ ਨੂੰ ਅਰਬੀ ਫਾਰਸੀ ਵੀ ਸਿਖਾਈ ਜਾਵੇਗੀ। ਇਸ ਦਾ ਮੰਤਵ ਦੋ ਭਾਸ਼ਾ ਬੋੋੋਲਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਤਿੱਗਣਾ ਕਰਨਾ ਦਸਿਆ ਜਾ ਰਿਹਾਂ ਹੈ।