ਅੰਮ੍ਰਿਤਸਰ: ਵਿਆਹ ਸਮਾਗਮ ‘ਚ ਗੋਲੀ ਚੱਲ੍ਹਣ ਦੀਆਂ ਵਾਰਦਾਤਾਂ ਰੁੱਕਣ ਦੀ ਨਾਮ ਨਹੀਂ ਲੈ ਰਹੀਆਂ । ਬੇਸ਼ੱਕ ਪੈਲਸ ‘ਚ ਵਿਆਹ ਸਮਾਗਮ ਦੌਰਾਨ ਹਥਿਆਰਾਂ ਲੈ ਕੇ ਜਾਣ ‘ਤੇ ਪੂਰਨ ਪਾਬੰਦੀ ਹੈ , ਪਰ ਫਿਰ ਵੀ ਲੋਕ ਕਾਨੂੰਨਾਂ ਨੂੰ ਛਿੱਕੇ ‘ਤੇ ਟੰਗ ਕੇ ਪੈਲਸਾਂ ‘ਚ ਹਥਿਆਰ ਲੈ ਕੇ ਜਾਣ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਰੋਆਇਲ ਵਿਲੇਜ ਨਾਂ ਦੇ ਪੈਲਸ ‘ਚ ਵਿਆਹ ਸਮਾਗਮ ‘ਚ ਮਸ਼ਹੂਰ ਪੰਜਾਬੀ ਗਾਇਕਾਂ ਕੌਰ-ਬੀ ਗਾਣਾ ਗਾ ਰਹੀ ਸੀ, ਜਿਸ ‘ਤੇ ਕੁਝ ਨੌਜਵਾਨ ਭੰਗੜਾ ਪਾ ਰਹੇ ਸੀ ,ਜਿਨ੍ਹਾ ਚੋਂ ਕਿਸੇ ਨੇ ਅਚਾਨਕ ਗੋਲੀ ਚਲਾ ਦਿੱਤੀ। ਗੋਲੀ ਡੀ.ਜੀ ਚਲਾ ਰਹੇ ਲਖਵੀਰ ਨਾਂ ਦੇ ਨੌਜਵਾਨ ਦੇ ਲੱਗੀ। ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ।ਗੋਲੀ ਚਲਾਉਣ ਵਾਲਾ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ।ਨੌਜਵਾਨ ਦੀ ਹਾਲਤ ਨਾਜੁਕ ਦੇਖਦੇ ਉਸ ਨੂੰ ਹਸਤਪਾਲ ‘ਚ ਭਰਤੀ ਕਰਵਾਇਆ ਹੈ।
ਜਾਣਕਾਰੀ ਮੁਤਾਬਕ ਕੌਰ ਬੀ ਆਪਣੇ ਤੈਅ ਸਮੇ ਤੋਂ ਕਰੀਬ ਢਾਈ ਘੰਟੇ ਲੇਟ ਵਿਆਹ ਸਮਾਗਮ ਵਿੱਚ ਪਹੁੰਚੀ ਜਿਸ ਕਾਰਨ ਲੜਕੇ ਵਾਲਿਆਂ ਵੱਲੋਂ ਹੋਈ ਤੂੰ-ਤੂੰ ਮੈਂ-ਮੈਂ ਦੌਰਾਨ ਕਿਸੇ ਵਿਅਕਤੀ ਨੇ ਆਪਣੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਦੂਜੇ ਪਾਸੇ ਡੀ.ਜੀ ਦੇ ਮਾਲਕ ਕਿਹਾ ਕਿ ਬਰਾਤੀਆਂ ਵਲੋਂ ਗੋਲੀ ਚਲਾਈ ਗਈ ਹੈ, ਤੇ ਉਲਟਾ ਗਲਤੀ ਤਾਂ ਕਿ ਮੰਨਣੀ ਸੀ, ਸਾਡੇ ਵਰਕਰਾਂ ਨਾਲ ਕੁੱਟ-ਮਾਰ ਕੀਤੀ ਗਈ। ਉਧਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।
ਕਾਨੂੰਨ ਵਲੋਂ ਪੈਲਸ ‘ਚ ਵਿਆਹ ਸਮਾਗਮ ‘ਚ ਹਥਿਆਰ ਲੈ ਕੇ ਜਾਣ ਸਖਤ ਪਾਬੰਦੀ ਲਗਾਈ ਹੈ ਪਰ ਫਿਰ ਪੈਲਸਾਂ ‘ਚ ਹਥਿਆਰਾਂ ਦੀ ਵਰਤੋਂ ਸ਼ਰੇਆਮ ਹੋ ਰਹੀ ਹੈ , ਪੁਲਿਸ ਪ੍ਰਸਾਸ਼ਨ ਨੂੰ ਚਾਹੀਦੀ ਹੈ ਕਿ ਇਹਨਾ ਸ਼ਰਾਰਤੀ ਅੰਨਸਰਾਂ ਦੇ ਨਾਲ ਸਖਤੀ ਨਾਲ ਪੇਸ਼ ਆਵੇ , ਤਾਂ ਜੋ ਕਿਸੇ ਦਾ ਨੁਕਸਾਨ ਹੋਣੇ ਬਚਾਇਆ ਜਾ ਸਕੇ।