ਨਿਊ ਹੈਵਨ : ਕੋਰੋਨਾ ਵਾਇਰਸ ਦੇ ਕਾਰਨ, ਜਿੱਥੇ ਦੁਨੀਆ ਦੇ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਬੰਦ ਰਹਿਣ ਲਈ ਮਜਬੂਰ ਹਨ,ਉਥੇ ਹੀ ਇੱਕ ਆਦਮੀ ਬੰਦ ਰੈਸਟੋਰੈਂਟ ਵਿੱਚ ਦਾਖਲ ਹੋ ਗਿਆ। ਇਥੇ ਹੀ ਬੱਸ ਨਹੀਂ ਦੋਸ਼ ਹੈ ਕਿ ਇਹ ਵਿਅਕਤੀ 4 ਦਿਨਾਂ ਤੱਕ ਉਥੇ ਹੀ ਖਾਂਦਾ ਰਿਹਾ । ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ 42 ਸਾਲਾ ਵਿਅਕਤੀ ਇਸ ਦੌਰਾਨ ਲੱਖਾਂ ਰੁਪਏ ਦਾ ਸਾਮਾਨ ਖਾ ਗਿਆ ਅਤੇ ਸ਼ਰਾਬ ਵੀ ਪੀਤੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਅਮਰੀਕਾ ਦੇ ਕਨੈਕਟੀਕਟ ਦੇ ਨਿਊ ਹੈਵਨ ਸ਼ਹਿਰ ਨਾਲ ਸਬੰਧਤ ਹੈ। ਰਿਪੋਰਟਾਂ ਅਨੁਸਾਰ ਵਿਅਕਤੀ ਦਾ ਨਾਮ ਲੁਈਸ ਟੀਰਟੀਜ਼ (42) ਹੈ ਅਤੇ ਪੁਲਿਸ ਨੇ ਕਈ ਅਪਰਾਧਿਕ ਮਾਮਲਿਆਂ ਵਿਚ ਕੇਸ ਦਰਜ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੂੰ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ।