ਲੌਕ ਡਾਉਨ ਦੌਰਾਨ ਆਈਸੀਆਈਸੀ ਬੈਂਕ ਦੀ ਵਖਰੀ ਪਹਿਲ, Voice Banking ਸਰਵਿਸ ਕੀਤੀ ਸ਼ੁਰੂ

TeamGlobalPunjab
1 Min Read

ਨਵੀਂ ਦਿੱਲੀ: ਲੌਕ ਡਾਉਣ ਦਰਮਿਆਨ ਆਈਸੀਆਈਸੀਆਈ ਬੈਂਕ ਨੇ ‘ਅਮੇਜ਼ਨ ਅਲੈਕਸਾ’ ਅਤੇ ‘ਗੂਗਲ ਅਸਿਸਟੈਂਟ’ ‘ਤੇ ਆਪਣੀ ਵੌਇਸ ਬੈਂਕਿੰਗ (ਬੋਲਣ ਦੇ ਨਿਰਦੇਸ਼) ਸੇਵਾ ਦੀ ਸ਼ੁਰੂਆਤ ਵਖਰੀ ਪਹਿਲ ਕੀਤੀ ਹੈ। ਜਾਣਕਾਰੀ ਮੁਤਾਬਕ ਇਸ ਨਾਲ ਬੈਂਕ ਦੇ ਗਾਹਕ ਆਪਣੇ ਖਾਤੇ ਵਿੱਚ ਬਕਾਇਆ, ਕਰੈਡਿਟ ਕਾਰਡ ਅਤੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਣਗੇ।

ਐਮਾਜ਼ਾਨ ਅਲੈਕਸਾ ਅਤੇ ਗੂਗਲ ਅਸਿਸਟੈਂਟ ਇਕ ਸਾੱਫਟਵੇਅਰ ਹੈ। ਮੋਬਾਈਲ ਫੋਨ ਅਤੇ  ਬਲਿਊਟੁੱਥ ਸਪੀਕਰ ਇਨ੍ਹਾਂ ਦੋਵਾਂ ਸਾਫਟਵੇਅਰਾ ‘ਤੇ ਕੰਮ ਕਰਦੀਆਂ ਹਨ।

ਆਈਸੀਆਈਸੀਆਈ ਬੈਂਕ ਨੇ ਕਿਹਾ ਕਿ ਉਸਨੇ ਆਪਣੀ  ਚੈਟਬੋਟ ਆਈਪਾਲ ਨੂੰ ਅਮੇਜ਼ਾਨ ਅਲੈਕਸਾ ਅਤੇ ਗੂਗਲ ਅਸਿਸਟੈਂਟ ਨਾਲ ਜੋੜਿਆ ਹੈ. ਇਸ ਨਾਲ ਹੁਣ ਗਾਹਕ ਬੋਲ ਕੇ ਬੈਂਕਿੰਗ ਸੇਵਾਵਾਂ ਦਾ ਲਾਭ ਲੈ  ਸਕਣਗੇ।. ਬੈਂਕ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਹ ਨਵੀਂ ਸੇਵਾ ਆਪਣੇ ਗ੍ਰਾਹਕਾਂ ਨੂੰ ਘਰ ਬੈਠ ਕੇ ਬੈਂਕਿੰਗ ਸੇਵਾਵਾਂ ਦਾ ਲਾਭ ਲੈਣ ਲਈ ਇਕ ਹੋਰ ਨਵਾਂ ਵਿਕਲਪ ਦੇਵੇਗੀ।

Share This Article
Leave a Comment