ਲੁਧਿਆਣਾ: ਕਰਫਿਊ ਦੌਰਾਨ ਸਖਤ ਸੁਰੱਖਿਆ ਇੰਤਜ਼ਾਮ ਹੋਣ ਦੇ ਬਾਵਜੂਦ ਚਾਰ ਕੈਦੀ ਲੁਧਿਆਣਾ ਸੈਂਟਰਲ ਜੇਲ ਤੋਂ ਸ਼ੁੱਕਰਵਾਰ ਅੱਧੀ ਰਾਤ ਨੂੰ ਡੇਢ ਵਜੇ ਫਰਾਰ ਹੋ ਗਏ। ਪੁਲਿਸ ਇਨ੍ਹਾਂ ਫ਼ਰਾਰ ਹੋਏ ਕੈਦੀਆਂ ਦਾ ਪਤਾ ਲਗਾਉਣ ਵਿੱਚ ਲੱਗ ਗਈ ਹੈ।
ਇਨ੍ਹਾਂ ਕੈਦੀਆਂ ‘ਚੋਂ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਅਮਨ ਕੁਮਾਰ, ਖੰਨਾ ਦਾ ਰਵੀ ਕੁਮਾਰ, ਸੁਲਤਾਨਪੁਰ ਯੂਪੀ ਦਾ ਰਹਿਣ ਵਾਲਾ ਸੂਰਜ ਕੁਮਾਰ ਅਤੇ ਸੰਗਰੂਰ ਦਾ ਰਹਿਣ ਵਾਲਾ ਅਰਸ਼ਦੀਪ ਸ਼ਾਮਲ ਹੈ।
ਏਡੀਸੀਪੀ ਅਰਜਿੰਦਰ ਸਿੰਘ ਅਤੇ ਥਾਣਾ ਪੰਜ ਦੀ ਪੁਲਿਸ ਮੌਕੇ ਉੱਤੇ ਪਾਹੁੰਚ ਗਈ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜੇਲ੍ਹ ਦੇ ਅੰਦਰ ਕੈਦੀਆਂ ਦੀ ਗਿਣਤੀ ਕਰਵਾਈ ਜਾ ਰਹੀ ਹੈ। ਜਿਸ ਪਾਸਿਉਂ ਦੀ ਦੀਵਾਰ ਤੋਂ ਕੈਦੀ ਫਰਾਰ ਹੋਏ ਹਨ ਉਸ ਪਾਸੇ ਰਿਹਾਇਸ਼ੀ ਇਲਾਕਾ ਹੈ। ਪੁਲਿਸ ਦੀਆਂ ਟੀਮਾਂ ਰਿਹਾਇਸ਼ਾੀ ਇਲਾਕੇ ਵਿੱਚ ਛਾਣਬੀਣ ਕਰ ਰਹੀ ਹਨ।