ਲੁਧਿਆਣਾ: ਲੁਧਿਆਣਾ ‘ਚ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਪਹਿਲੇ 10 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਇਸ ਦੌਰਾਨ ਵੱਡੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮਰਾਲਾ ਸੀਟ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਵੱਜੋਂ ਚੋਣ ਮੈਦਾਨ ‘ਚ ਉੱਤਰਣ ਜਾ ਰਹੇ ਹਨ। ਚੋਣ ਮੈਨੀਫੈਸਟੋ ਜਲਦ ਜਾਰੀ ਕੀਤਾ ਜਾਵੇਗਾ।
ਪਹਿਲੀ ਸੂਚੀ ਵਿੱਚ ਬਲਵੀਰ ਸਿੰਘ ਰਾਜੇਵਾਲ ਨੂੰ ਸਮਰਾਲਾ, ਐਡਵੋਕੇਟ ਪ੍ਰੇਮ ਸਿੰਘ ਭੰਗੂ ਨੂੰ ਘਨੌਰ, ਹਰਜਿੰਦਰ ਸਿੰਘ ਟਾਂਡਾ ਨੂੰ ਖਡੂਰ ਸਾਹਿਬ, ਰਵਨੀਤ ਸਿੰਘ ਬਰਾੜ ਨੂੰ ਮੁਹਾਲੀ, ਡਾ: ਸੁਖਮਨਦੀਪ ਸਿੰਘ ਤਰਨਤਾਰਨ, ਰਾਜੇਸ਼ ਕੁਮਾਰ ਕਰਤਾਰਪੁਰ, ਰਮਨਦੀਪ ਸਿੰਘ ਨੂੰ ਜੈਤੋ, ਅਜੇ ਕੁਮਾਰ ਨੂੰ ਫਿਲੌਰ, ਬਲਰਾਜ ਸਿੰਘ ਠਾਕੁਰ ਨੂੰ ਕਾਦੀਆਂ ਅਤੇ ਨਵਦੀਪ ਸੰਘਾ ਨੂੰ ਮੋਗਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।