ਓਟਾਵਾ: ਫੈਡਰਲ ਸਰਕਾਰ ਵੱਲੋਂ ਕੋਵਿਡ-19 ਖਿਲਾਫ ਲੜਾਈ ਨੂੰ ਖਤਮ ਕਰਨ ਲਈ 8.1 ਬਿਲੀਅਨ ਡਾਲਰ ਵਾਧੂ ਖਰਚ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ । ਇਸ ਦੇ ਨਾਲ ਹੀ ਕੌਮੀ ਪੱਧਰ ਉੱਤੇ ਘਾਟੇ ਵਿੱਚ ਵੀ ਕਮੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ।
ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਮੰਗਲਵਾਰ ਨੂੰ ਦੇਸ਼ ਦੀ ਵਿੱਤੀ ਸਥਿਤੀ ਉੱਤੇ ਚਾਨਣਾ ਪਾਇਆ ਗਿਆ ਤੇ ਆਰਥਿਕ ਤੇ ਵਿੱਤੀ ਅਪਡੇਟ ਦਿੱਤੀ ਗਈ।ਓਹਨਾਂ ਦਸਿਆ ਕਿ ਅਗਲੇ ਸੱਤ ਸਾਲਾਂ ਵਿੱਚ ਬਾਰਡਰ ਉੱਤੇ 71.2 ਬਿਲੀਅਨ ਡਾਲਰ ਖਰਚਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ 28.4 ਬਿਲੀਅਨ ਡਾਲਰ ਨਾਲ 2021-22 ਵਿੱਤੀ ਵਰ੍ਹੇ ਦੌਰਾਨ ਹੋਵੇਗੀ, 4.5 ਬਿਲੀਅਨ ਡਾਲਰ ਓਮੀਕ੍ਰੋਨ ਵੇਰੀਐਂਟ ਨਾਲ ਸਿੱਝਣ ਲਈ ਰੱਖੇ ਗਏ ਹਨ ਤੇ 5 ਬਿਲੀਅਨ ਡਾਲਰ ਹੋਰ ਬੀਸੀ ਦੇ ਹੜ੍ਹਾਂ ਲਈ ਕੀਤੇ ਜਾਣ ਵਾਲੇ ਯਤਨਾਂ ਵਾਸਤੇ ਰੱਖੇ ਗਏ ਹਨ।