ਕੋਰੋਨਾ ਵਾਇਰਸ ਦੇ ਚੱਲਦਿਆਂ ਵੱਖ ਵੱਖ ਦੇਸ਼ਾਂ ਦੇ ਵਿੱਚ ਤਾਲਾਬੰਦੀ ਜਾਰੀ ਹੈ। ਪਰ ਜਦੋਂ ਤਾਲਾਬੰਦੀ ਹਟਾ ਦਿੱਤੀ ਜਾਵੇਗੀ ਤਾਂ ਵੱਖ ਵੱਖ ਦੇਸ਼ਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਫਿਲਹਾਲ ਇਸ ਸਬੰਧੀ ਕੁਝ ਵੀ ਨਹੀਂ ਕਿਹਾ ਜਾ ਸਕਦਾ ।ਪਰ ਇਨ੍ਹਾਂ ਜ਼ਰੂਰ ਸਪੱਸ਼ਟ ਹੈ ਕਿ ਹਾਲਾਤ ਆਮ ਦੀ ਤਰ੍ਹਾਂ ਨਹੀਂ ਹੋਣਗੇ । ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਰੋਨਾ ਵਾਇਰਸ ਨੇ ਸਾਰੇ ਹੀ ਲੋਕਾਂ ਨੂੰ ਭੈਅਭੀਤ ਕੀਤਾ ਹੋਇਆ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਉਹ ਦੇਸ਼ ਹਨ ਜਿੱਥੇ ਲਾਕਡਾਊਨ ਖੋਲ੍ਹ ਦਿੱਤਾ ਗਿਆ ਹੈ ਅਤੇ ਹਾਲੇ ਵੀ ਉੱਥੋਂ ਦੇ ਹਾਲਾਤ ਆਮ ਜਿਹੇ ਨਹੀਂ ਹਨ । ਜੇਕਰ ਸਪੇਨ ਦੀ ਗੱਲ ਕਰੀਏ ਤਾਂ ਉੱਥੇ ਦਿਹਾੜੀ ਦੇ ਵਿੱਚ ਇੱਕ ਵਾਰ ਬਾਹਰ ਨਿਕਲਿਆ ਜਾ ਸਕਦਾ ਹੈ ਪਰ ਲੋਕ ਆਪਣੇ ਏਰੀਏ ਦੇ ਆਸ ਪਾਸ ਹੀ ਰਹਿ ਸਕਦੇ ਹਨ । ਆਸਟਰੀਆ ਦੇ ਵਿੱਚ ਹਾਲੇ ਵੀ ਦੁਕਾਨਾਂ ਨਹੀਂ ਖੁੱਲੀਆਂ ਪਰ ਪੰਜ ਤੋਂ ਜ਼ਿਆਦਾ ਲੋਕ ਇਕ ਸਥਾਨ ਤੇ ਇਕੱਠੇ ਨਹੀਂ ਹੋ ਸਕਦੇ । ਚੀਨ ਦੇ ਵਿੱਚ ਸਕੂਲ ਖੁੱਲ੍ਹ ਗਏ ਹਨ ਪਰ ਵਿਦਿਆਰਥੀਆਂ ਨੂੰ ਡਿਸਟੈਂਸ ਬਣਾ ਕੇ ਰੱਖਣ ਦੀ ਗੱਲ ਕਹੀ ਗਈ ਹੈ ।ਇਟਲੀ ਦੇ ਵਿੱਚ ਕੰਸਟਰਕਸ਼ਨ ਅਤੇ ਹੋਲਸੇਲ ਦਾ ਕੰਮ ਸ਼ੁਰੂ ਹੋ ਚੁੱਕਾ ।ਜਰਮਨੀ ਦੇ ਵਿੱਚ ਸਕੂਲ ਅਤੇ ਛੋਟੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ । ਸੋ ਜੇਕਰ ਭਾਰਤ ਦੇ ਵਿੱਚ ਵੀ ਜਦੋਂ ਲਾਕਡਾਊਨ ਖੁੱਲ੍ਹਦਾ ਹੈ ਤਾਂ ਹਾਲਾਤ ਆਮ ਦੀ ਤਰ੍ਹਾਂ ਨਹੀਂ ਰਹਿਣਗੇ ਲੋਕਾਂ ਨੂੰ ਬੰਦਸ਼ਾਂ ਦੇ ਵਿੱਚ ਰਹਿ ਕੇ ਆਪਣੇ ਕੰਮਕਾਜ ਖੋਲ੍ਹਣੇ ਪੈਣਗੇ।