ਨਸ਼ੇ ਦੀ ਹਾਲਤ ‘ਚ ਲੋਕ ਪਤਾ ਨੀ ਕੀ ਕੁਝ ਕਰ ਬੈਠਦੇ ਹਨ ਤੇ ਫਿਰ ਜਦੋਂ ਹੋਸ਼ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਸਾਡੇ ਨਾਲ ਕੀ ਬਾਂਣਾ ਵਰਤ ਗਿਆ। ਅਜਿਹਾ ਹੀ ਇੱਕ ਮਾਮਲਾ ਬ੍ਰੀਟਿਸ਼ ਟੂਰਿਸਟ ਦਾ ਸਾਹਮਣੇ ਆਇਆ ਹੈ ਉਹ ਸ਼ਰਾਬ ਦੇ ਨਸ਼ੇ ‘ਚ ਅਜਿਹਾ ਕੁਝ ਕਰ ਬੈਠਾ ਕਿ ਜਿਸ ਕਾਰਨ ਉਸਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ।
ਮਾਮਲਾ ਸਪੇਨ ਦਾ ਹੈ ਜਿੱਥੇ sa punta ਦੇ ਹੋਟਲ ‘ਚ ਰੁਕੇ ਬਰਤਾਨਵਿ ਟੂਰਿਸਟ ਨੇ ਨਸ਼ੇ ਦਿ ਹਾਲਤ ‘ਚ ਗਲਤੀ ਨਾਲ ਮਹਿੰਗੀ ਸ਼ੈਂਪੇਨ ਬੋਤਲ ਆਰਡਰ ਕਰ ਲਈ। ਖਾਣ-ਪੀਣ ਤੋਂ ਬਾਅਦ ਜਦੋਂ ਰੈਟੋਰੈਂਟ ਵੱਲੋਂ ਬਿੱਲ ਪੇਸ਼ ਕੀਤਾ ਗਿਆ ਤਾਂ ਉਸਨੇ ਪੈਸੇ ਭਰਨ ਤੋਂ ਨਾਂ ਕਰ ਦਿੱਤੀ। ਜਿਸ ਤੋਂ ਬਾਅਦ ਰੈਟੋਰੈਂਟ ਵਾਲਿਆਂ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਅਸਲ ‘ਚ 42 ਸਾਲਾ ਵਿਅਕਤੀ ਨੇ ਨਸ਼ੇ ‘ਚ 54 ਹਜ਼ਾਰ ਰੁਪਏ ਦੀ Louis Roederer Cristal Rose 2008 ਸ਼ੈਂਪੇਨ ਦੀ ਬੋਤਲ ਆਰਡਰ ਕਰ ਦਿੱਤੀ ਸੀ ਤੇ ਉਸਦਾ ਕੁੱਲ ਬਿੱਲ 68 ਹਜ਼ਾਰ ਬਣਿਆ । ਬਿੱਲ ਦੇਖਣ ਤੋਂ ਬਾਅਦ ਉਸ ਨੇ ਕਿਹਾ ਕਿ ਉਸ ਤੋਂ ਇਹ ਆਰਡਰ ਗਲਤੀ ਨਾਲ ਹੋ ਗਿਆ ਸੀ।
ਰਿਪੋਰਟਾਂ ਮੁਤਾਬਕ ਇਸ ਵਿਅਕਤੀ ਨੂੰ ਕੋਰਟ ਨੇ 4 ਮਹੀਨੇ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਕਿਹਾ ਕਿ ਜੇਕਰ ਹੁਣ ਵੀ ਉਹ ਪੈਸੇ ਚੁਕਾ ਦੇਣ ਤਾਂ ਉਹ ਮੁਸ਼ਕਿਲ ਤੋਂ ਬਚ ਸਕਦੇ ਹਨ। 2 ਅਗਸਤ ਨੂੰ ਸਬੰਧਤ ਵਿਅਕਤੀ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਨੂੰ 2 ਦਿਨ ਲਈ ਪੁਲਿਸ ਸੈੱਲ ਵਿਚ ਰੱਖਿਆ ਗਿਆ।
ਰੈਸਟੋਰੈਂਟ ‘ਚ ਖਾਣ ਪੀਣ ਤੋਂ ਬਾਅਦ 68 ਹਜ਼ਾਰ ਦਾ ਬਿੱਲ ਦੇਖ ਵਿਅਕਤੀ ਦੇ ਉੱਡੇ ਹੋਸ਼, ਫਿਰ ਜਾਣਾ ਪਿਆ ਜੇਲ੍ਹ

Leave a Comment
Leave a Comment