ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਚੇਤਾਵਨੀ- ‘ਕ੍ਰਿਸਮਿਸ ਤੋਂ ਪਹਿਲਾਂ ਲਾਕਡਾਊਨ ਲਗਾਇਆ ਤਾਂ ਚੰਗਾ ਨਹੀਂ’

TeamGlobalPunjab
2 Min Read

 ਲੰਡਨ: ਬ੍ਰਿਟੇਨ ‘ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਵੇਰੀਐਂਟ ਦੇ ਵਧਦੇ ਖਤਰੇ ਨੂੰ ਧਿਆਨ ‘ਚ ਰੱਖਦੇ ਹੋਏ ਜਿੱਥੇ ਸਰਕਾਰ ਲਾਕਡਾਊਨ ਵਰਗੇ ਸਖਤ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਖੁਦ ਇਸ ਦੇ ਖਿਲਾਫ ਹੋ ਗਈ ਹੈ। ਕੁਝ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਜੇਕਰ ਲਾਕਡਾਊਨ ਲਗਾਇਆ ਜਾਂਦਾ ਹੈ ਤਾਂ ਲਗਾਤਾਰ ਦੂਜੀ ਵਾਰ ਲੋਕ ਖੁੱਲ੍ਹੇਆਮ ਕ੍ਰਿਸਮਸ ਨਹੀਂ ਮਨਾ ਸਕਣਗੇ। ਇੰਨਾ ਹੀ ਨਹੀਂ ਇਕ ਸੰਸਦ ਮੈਂਬਰ ਨੇ ਅਸਤੀਫਾ ਦੇਣ ਦੀ ਧਮਕੀ ਵੀ ਦਿੱਤੀ ਹੈ।

ਇਕ ਰਿਪੋਰਟ ਮੁਤਾਬਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਰੋਨਾ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਸਖ਼ਤ ਉਪਾਅ ਮੁੜ ਤੋਂ ਲਾਗੂ ਕਰਨਾ ਚਾਹੁੰਦੇ ਹਨ ਅਤੇ ਇਸ ਵਿੱਚ ਲੌਕਡਾਊਨ ਵੀ ਸ਼ਾਮਲ ਹੈ। ਹਾਲ ਹੀ ‘ਚ ਪ੍ਰਧਾਨ ਮੰਤਰੀ ਨੇ ਵੀ ਇਸ ਗੱਲ ਦਾ ਸੰਕੇਤ ਦਿੱਤਾ ਸੀ, ਜਿਸ ਤੋਂ ਬਾਅਦ ਲੋਕਾਂ ‘ਚ ਇਸ ਨੂੰ ਲੈ ਕੇ ਨਾਰਾਜ਼ਗੀ ਹੈ। ਹਰ ਕੋਈ ਜਾਣਦਾ ਹੈ ਕਿ ਓਮੀਕ੍ਰੋਨ  ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਇਸਦੇ ਬਾਵਜੂਦ, ਉਹ ਸਖਤ ਉਪਾਅ ਨਹੀਂ ਚਾਹੁੰਦੇ ਹਨ। ਸਰਕਾਰ ਖੁਦ ਇਸ ਵਿਰੁੱਧ ਆਵਾਜ਼ ਉਠਾ ਰਹੀ ਹੈ। ਨਾਰਾਜ਼ ਸੰਸਦ ਮੈਂਬਰਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਬੋਰਿਸ ਅਜਿਹਾ ਫੈਸਲਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਪਾਰਟੀ ਨੇਤਾ ਦੇ ਅਹੁਦੇ ਤੋਂ ਹਟਾਉਣ ਲਈ ਮੁਹਿੰਮ ਚਲਾਈ ਜਾਵੇਗੀ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸਖਤ ਫੈਸਲਿਆਂ ‘ਤੇ ਵਿਚਾਰ ਕਰ ਰਹੇ ਹਨ। ਜਿਸ ਵਿੱਚ ਇੰਗਲੈਂਡ ਦੇ ਪੱਬਾਂ ਅਤੇ ਰੈਸਟੋਰੈਂਟਾਂ ਨੂੰ ਬੰਦ ਕਰਨਾ ਜਾਂ ਤੁਰੰਤ ਲੌਕਡਾਊਨ ਲਗਾਉਣਾ ਸ਼ਾਮਲ ਹੈ। ਜੇਕਰ ਸਰਕਾਰ ਨੇ ਲਾਕਡਾਊਨ ਲਗਾਇਆ ਤਾਂ ਇਸ ਵਾਰ ਕ੍ਰਿਸਮਿਸ ‘ਤੇ ਲੋਕਾਂ ਨੂੰ ਘਰਾਂ ‘ਚ ਕੈਦ ਹੋਣਾ ਪਵੇਗਾ, ਜਿਸ ਦਾ ਵਿਰੋਧ ਹੋ ਰਿਹਾ ਹੈ। ਪਹਿਲਾਂ ਖ਼ਬਰ ਸੀ ਕਿ ਜੌਨਸਨ  ਸਰਕਾਰ ਕ੍ਰਿਸਮਸ ਤੋਂ ਬਾਅਦ ਦੋ ਹਫ਼ਤਿਆਂ ਦਾ ਲਾਕਡਾਊਨ ਲਗਾਏਗੀ, ਪਰ ਹੁਣ ਸਰਕਾਰ ਪਹਿਲਾਂ ਹੀ ਅਜਿਹਾ ਕਰਨਾ ਚਾਹੁੰਦੀ ਹੈ। ਜਦੋਂ ਸਿਹਤ ਮੰਤਰੀ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕ੍ਰਿਸਮਸ ਤੋਂ ਪਹਿਲਾਂ ਤਾਲਾਬੰਦੀ ਦੀ ਸੰਭਾਵਨਾ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ।

 

Share This Article
Leave a Comment