ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਰਾਈਸ ਮਿਲਰ ਐਸੋਸੀਏਸ਼ਨ ਫ਼ਾਜ਼ਿਲਕਾ ਅਤੇ ਲਾਧੂਕਾ ਨੇ ਡਿਪਟੀ ਕਮਿਸ਼ਨਰ ਨੂੰ 21 ਹਜ਼ਾਰ ਰੁਪਏ ਦੇ 21 ਚੈਕ ਸੌਂਪੇ

TeamGlobalPunjab
2 Min Read

ਫ਼ਾਜ਼ਿਲਕਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ ਕੀਤਾ ਹੈ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਲੋੜਵੰਦ ਲੋਕਾਂ ਲਈ ਦਾਨ ਪਾਇਆ ਜਾ ਸਕੇ। ਪੰਜਾਬ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਰਾਈਸ ਮਿਲਰ ਐਸੋਸੀਏਸ਼ਨ ਫ਼ਾਜ਼ਿਲਕਾ ਅਤੇ ਲਾਧੂਕਾ ਨੇ ਸ਼ੈਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰੰਜਮ ਕਾਮਰਾ ਅਤੇ ਸਥਾਨਕ ਯੁਨੀਅਨ ਦੇ ਪ੍ਰਧਾਨ ਅਨੂ ਧੂੜੀਆ ਨੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੂੰ 21 ਹਜ਼ਾਰ ਰੁਪਏ ਦੇ 21 ਚੈਕ (4 ਲੱਖ 41 ਹਜ਼ਾਰ) ਸੌਂਪੇ। ਇਸ ਮੌਕੇ ਐਸ.ਐਸ.ਪੀ. ਹਰਜੀਤ ਸਿੰਘ ਵਿਸ਼ੇਸ਼ੇ ਤੌਰ ’ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀ.ਐਮ. ਕੋਵਿਡ ਰਾਹਤ ਫੰਡ ਵਿੱਚ ਖੁੱਲ੍ਹੇ ਦਿਲ ਨਾਲ ਦਾਨ ਕਰਨ ਜਿਸ ਦੀ ਵਰਤੋਂ ਕੋਰਨਾ ਵਾਇਰਸ ਕਾਰਨ ਪ੍ਰੇਸ਼ਾਨ ਲੋਕਾਂ ਅਤੇ ਪਰਿਵਾਰਾਂ ਦੀ ਭਲਾਈ ਵਿੱਚ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਪੰਜਾਬੀ ਸਾਥੀਆਂ ਦੀ ਸਹਾਇਤਾ ਲਈ ਕੰਮ ਕਰਨ।
ਕੋਵਿਡ ਰਾਹਤ ਫੰਡ ਵਿੱਚ ਆਸਾਨੀ ਨਾਲ ਯੋਗਦਾਨ ਪਾਉਣ ਲਈ ਲੋਕਾਂ ਨੂੰ ਇਲੈਕਟ੍ਰਾਨਿਕ ਢੰਗ ਰਾਹੀਂ ਦਾਨ ਕਰਨ ਦੀ ਸਹੂਲਤ ਹੋਵੇਗੀ ਜਿਸ ਦੇ ਲਈ ਖਾਤਾ ਨਾਮ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ, ਖਾਤਾ ਨੰਬਰ 5010033326124, ਖਾਤੇ ਦੀ ਕਿਸਮ ਬੱਚਤ, ਆਈ.ਐਫ.ਐਸ.ਸੀ. ਕੋਡ  ਐਚਡੀਐਫਸੀ0000213, ਸਵਿਫਟ ਕੋਡ  ਐਚਡੀਐਫਸੀਆਈਐਨਬੀਬੀ, ਬਰਾਂਚ ਕੋਡ 0213, ਬਰਾਂਚ ਨਾਮ ਚੰਡੀਗੜ੍ਹ, ਸੈਕਟਰ 17-ਸੀ ’ਤੇ ਫੰਡ ਭੇਜੇ ਜਾ ਸਕਦੇ ਹਨ।

Share this Article
Leave a comment