ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਨਹੀਂ ਮਿਲੀ ਸਮਸ਼ਾਨਘਾਟ! ਪੰਥਕ ਆਗੂਆਂ ਨੇ ਜਤਾਈ ਨਰਾਜ਼ਗੀ

TeamGlobalPunjab
2 Min Read

ਅੰਮ੍ਰਿਤਸਰ ਸਾਹਿਬ : ਸੂਬੇ ਵਿੱਚ ਕੋਰੋਨਾ ਵਾਇਰਸ ਨਾਲ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਦੀ ਹੋਈ ਮੌਤ ਤੋਂ ਬਾਅਦ ਚਾਰੇ ਪਾਸੇ ਸੋਗ ਦਾ ਮਾਹੌਲ ਹੈ । ਉਥੇ ਹੀ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਸਸਕਾਰ ਲਈ ਅੱਜ ਕੋਈ ਸ਼ਮਸ਼ਾਨਘਾਟ ਵੀ ਨਹੀਂ ਮਿਲ ਰਹੀ। ਇਸ ਗੱਲ ਦੀ ਨਿੰਦਾ ਚਾਰੇ ਪਾਸੇ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਸਾਹਿਬ ਦੇ ਸ਼ਮਸ਼ਾਨਘਾਟਾਂ ਦੀਆਂ ਕਮੇਟੀਆਂ ਵਲੋਂ ਉਨ੍ਹਾਂ ਦਾ ਸਸਕਾਰ ਕਰਨ ਤੋਂ ਮਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪ੍ਰਸਾਸ਼ਨ ਨੇ ਵੇਰਕਾ ਵਿਖੇ ਸਮਸ਼ਾਨਘਾਟ ਚ ਸਸਕਾਰ ਕਰਨਾ ਚਾਹਿਆ ਤਾਂ ਉਥੇ ਵੀ ਸਮਸ਼ਾਨਘਾਟ ਨੂੰ ਜਿੰਦਰੇ ਲਗਾ ਦਿਤੇ ਗਏ ਜਿਸ ਤੋਂ ਬਾਅਦ ਇਸ ਗੱਲ ਦੀ ਨਿੰਦਾ ਕੀਤੀ ਜਾ ਰਹੀ ਹੈ।

ਗਿਆਨੀ ਹਰਪ੍ਰੀਤ ਸਿੰਘ


ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ । ਜਾਣਕਾਰੀ ਮੁਤਾਬਿਕ ਉਨ੍ਹਾਂ ਕਿਹਾ ਕਿ ਜੋ ਪੰਜਾਬ ਸਭ ਦਾ ਭਲਾ ਮੰਗਦਾ ਸੀ ਅੱਜ ਉਸ ਦਾ ਖੂਨ ਸਫੇਦ ਹੁੰਦਾ ਜਾਪ ਰਿਹਾ ਹੈ। ਗਿਆਨੀ ਹੁਰਾਂ ਕਿਹਾ ਕਿ ਜਿਸ ਇਨਸਾਨ ਨੇ ਗੁਰੂ ਰਾਮਦਾਸ ਦੀ ਦੇ ਅਸਥਾਨ ਤੇ ਬੈਠ ਕੇ ਕੀਰਤਨ ਕੀਤਾ ਅੱਜ ਓਸੇ ਹੀ ਸ਼ਖ਼ਸੀਅਤ ਨੂੰ ਸਸਕਾਰ ਲਈ ਜਗ੍ਹਾ ਨਹੀਂ ਮਿਲ ਰਹੀ ।

 

ਪ੍ਰੇਮ ਸਿੰਘ ਚੰਦੂਮਾਜਰਾ

ਸ਼ਿਰੋਮਣੀ ਅਕਾਲੀ ਦਲ ਦੇ ਸਿਨਿਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਇਸ ਤੇ ਆਪਣੀ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇ ਭਾਈ ਨਿਰਮਲ ਸਿੰਘ ਨੇ ਆਪਣੇ ਪਿੰਡ ਦਾ ਨਾਮ ਪੂਰੀ ਦੁਨੀਆ ਚ ਚਮਕਾਇਆ ਉਸ ਸਮੇ ਸਾਰਾ ਪਿੰਡ ਖੁਸ ਸੀ ਤੇ ਅੱਜ ਉਨ੍ਹਾਂ ਦੇ ਸਸਕਾਰ ਲਈ ਵੀ ਜਗਾ ਨਹੀਂ ਦਿਤੀ ਜਾ ਰਹੀ।

ਦਲਜੀਤ ਸਿੰਘ ਚੀਮਾ

ਦਲਜੀਤ ਸਿੰਘ ਚੀਮਾ ਨੇ ਵੀ ਇਸ ਮਸਲੇ ਤੇ ਆਪਣੀ ਰਾਏ ਰੱਖੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਇਨਸਾਨੀਅਤ ਸ਼ਰਮਸ਼ਾਰ ਹੋਈ ਹੈ।

Share This Article
Leave a Comment