ਬੀਜੇਪੀ ਨੇ ਪੇਸ਼ ਕੀਤਾ ਘੋਸ਼ਣਾ ਪੱਤਰ, ਕਿਸਾਨਾਂ ਤੇ ਵਪਾਰੀਆਂ ਨੂੰ ਮਿਲੇਗੀ ਪੈਨਸ਼ਨ

TeamGlobalPunjab
2 Min Read

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਚੋਣ 2019 ਲਈ ਅਪਣਾ ਘੋਸ਼ਣਾ ਪੱਤਰ ਜਾਰੀ ਕਰ ਦਿਤਾ ਹੈ। ਪਾਰਟੀ ਨੇ ਇਸ ਨੂੰ ਸੰਕਲਪ ਪੱਤਰ ਨਾਮ ਦਿਤਾ ਹੈ। ਇਸ ਦੌਰਾਨ ਮੋਦੀ ਨੇ ਕਿਹਾ ਕਿ ਸਾਡੇ ਮਨ ‘ਚ ਸਾਫ ਹੈ ਇੱਕ ਉਦੇਸ਼, ਇੱਕ ਦਿਸ਼ਾ ‘ਚ ਸਾਰਿਆਂ ਨੂੰ ਨਾਲ ਲੈ ਕੇ ਚਲਣ ਦੀ ਕੋਸ਼ਿਸ਼ ਹੈ। ਮੋਦੀ ਨੇ ਕਿਹਾ ਦਿੱਲੀ ਦੇ ਏਸੀ ਕਮਰਿਆਂ ਵਿਚ ਬੈਠ ਕੇ ਗਰੀਬੀ ਨੂੰ ਹਰਾਇਆ ਨਹੀਂ ਜਾ ਸਕਦਾ। ਗਰੀਬ ਹੀ ਗਰੀਬੀ ਨੂੰ ਦੂਰ ਕਰ ਸਕਦੀ ਹੈ ਤੇ ਮੈਂ ਬਦਲਾਅ ਨੂੰ ਬਰੀਕੀ ਨਾਲ ਵੇਖਦਾ ਹਾਂ।

ਭਾਜਪਾ ਨੇ ਅਪਣੇ ਮੈਨੀਫੈਸਟੋ ਵਿਚ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਪੈਨਸ਼ਨ ਕਿੰਨੀ ਹੋਵੇਗੀ, ਇਸ ਦਾ ਬਾਰੇ ਕੁਝ ਨਹੀਂ ਦੱਸਿਆ ਗਿਆ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਉਹ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰ ਦੇਣਗੇ ਅਤੇ ਨਾਲ ਹੀ ਸਿੰਚਾਈ ਦੀਆਂ ਯੋਜਨਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਹੈ। ਕਿਸਾਨਾਂ ਨੂੰ ਇਕ ਲੱਖ ਰੁਪਏ ਤਕ ਦਾ ਖੇਤੀ ਕਰਜ਼ਾ ਪੰਜ ਸਾਲਾਂ ਤਕ ਵਿਆਜ਼ ਰਹਿਤ ਦੇਣ ਦਾ ਵਾਅਦਾ ਵੀ ਕੀਤਾ ਹੈ।

ਅਪਣੇ ਮੈਨੀਫੈਸਟੋ ਵਿਚ ਭਾਜਪਾ ਨੇ ਅਪਣੇ ਰਾਸ਼ਟਰਵਾਦ ਦੇ ਏਜੰਡੇ ਨੂੰ ਵੀ ਪਹਿਲ ਦਿਤੀ ਹੈ। ਪਾਰਟੀ ਨੇ ਕੌਮੀ ਸੁਰੱਖਿਆ ਦੇ ਮੁੱਦੇ ‘ਤੇ ਅਤਿਵਾਦ ਵਿਰੁਧ ਜ਼ੀਰੋ ਟਾਲਰੈਂਸ ਪਾਲਿਸੀ ਤੇ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਦਾ ਸਾਹਮਣਾ ਕਰਨ ਲਈ ਖੁੱਲ੍ਹ ਦੇਣ ਦਾ ਵਾਅਦਾ ਵੀ ਕੀਤਾ ਹੈ। ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸੱਤਾ ਵਿਚ ਆਉਣ ਨਾਲ ਭਾਰਤ ਨੂੰ ਸਾਲ 2025 ਤਕ ਪੰਜ ਲੱਖ ਕਰੋੜ ਡਾਲਰ ਅਤੇ ਸਾਲ 2032 ਤਕ 10 ਲੱਖ ਕਰੋੜ ਡਾਲਰ ਦਾ ਅਰਥਚਾਰਾ ਬਣਾਇਆ ਜਾਵੇਗਾ।

ਸੂਖਮ ਤੇ ਲਘੂ ਉਦਯੋਗਾਂ ਲਈ ਇਕ ਲੱਖ ਕਰੋੜ ਰੁਪਏ ਦੀ ਕ੍ਰੈਡਿਟ ਗਾਰੰਟੀ ਯੋਜਨਾ ਦੀ ਸ਼ੁਰੂਆਤ ਕਰਨ ਦਾ ਵਾਅਦਾ ਵੀ ਬੀਜੇਪੀ ਨੇ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਨੇ 50 ਸ਼ਹਿਰਾਂ ‘ਚ ਮੈਟਰੋ ਚਲਾਉਣ ਤੇ ਸੜਕੀ ਤੰਤਰ ਮਜ਼ਬੂਤ ਕਰਨ ਦੀ ਗੱਲ ਵੀ ਮੈਨੀਫੈਸਟੋ ‘ਚ ਦਰਜ ਕੀਤੀ ਹੈ।

- Advertisement -
Share this Article
Leave a comment