ਬਠਿੰਡਾ : ਸੂਬੇ ਵਿਚ ਰਿਸ਼ਵਤਖੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਹਰ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਇਸ ਦੇ ਚਲਦਿਆਂ ਅਜ ਮੋਗਾ ਵਿਜੀਲੈਂਸ ਪੁਲਿਸ ਦੇ ਅੜਿੱਕੇ ਬਿਜਲੀ ਬੋਰਡ ਦਾ ਸਹਾਇਕ ਜੂਨੀਅਰ ਇੰਜਨੀਅਰ ਚੜਿਆ ਹੈ। ਦੋਸ਼ ਹੈ ਕਿ ਇਸ ਨੇ ਇਕ ਕਿਸਾਨ ਤੋਂ 20 ਹਜ਼ਾਰ ਰੁੁਪਏ ਰਿਸ਼ਵਤ ਲਈ ਹੈ।
ਜਾਣਕਾਰੀ ਅਨੁਸਾਰ ਕਿਸਾਨ ਵਲੋਂ ਵਿਜੀਲੈਂਸ ਪੁਲਿਸ ਕੋਲ ਸ਼ਿਕਾਇਤ ਦਿਤੀ ਗਈ ਸੀ ਕਿ ਸਹਾਇਕ ਇੰਜਨੀਅਰ ਵਲੋਂ ਖੇਤ ਵਿੱਚ ਲੱਗੇ ਮੋਟਰ ਕੂਨੇਕਸ਼ਨ ਵਿੱਚ ਵੱਡਾ ਟਰਾਂਸਫਾਰਮਰ ਲਗਾਉਣ ਲਈ 35 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ । ਕਿਸਾਨ ਦਾ ਦਾਅਵਾ ਹੈ ਕਿ ਉਸ ਨੇ 15000 ਰੁਪਏ ਪਹਿਲਾਂ ਦੇ ਦਿੱਤੇ ਸਨ ਜਦੋਂ ਕਿ 20 ਹਜ਼ਾਰ ਦੇਣੇ ਸਨ।
ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਦੇ ਡੀਐਸਪੀ ਕੇਵਲ ਕ੍ਰਿਸ਼ਨ ਨਾਲ ਗੱਲ ਕੀਤੀ ਤਾਂ ਵਿਜੀਲੈਂਸ ਵਿਭਾਗ ਨੇ ਟਰੈਪ ਲਗਾਕੇ ਦੋਸ਼ੀ ਸਹਾਇਕ ਜੂਨੀਅਰ ਇੰਜਨੀਅਰ ਨੂੰ 20 ਹਜ਼ਾਰ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ।