ਬਲਾਕ ਫਾਜ਼ਿਲਕਾ ਵਿਚ ਵੱਸੇ ਮੁਸਲਮਾਨ ਭਾਈਚਾਰੇ ਦਾ ਸਿਹਤ ਵਿਭਾਗ ਦੀ ਟੀਮ ਨੇ ਕੀਤਾ ਚੈਕਅਪ – ਸਿਵਲ ਸਰਜਨ

TeamGlobalPunjab
1 Min Read

 ਫ਼ਾਜ਼ਿਲਕਾ  : ਸਿਵਲ ਸਰਜਨ ਫਾਜ਼ਿਲਕਾ ਡਾ ਸੁਰਿੰਦਰ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਸਮੇਤ ਪਿੰਡ ਰਾਮ ਪੂਰਾ, ਚੂਆੜੀਆਂ ਵਾਲੀ ਤੇ ਫਾਜ਼ਿਲਕਾ ਵਿਚ ਵੱਸੇ ਮੁਸਲਮਾਨ ਭਾਈਚਾਰੇ ਨਾਲ ਮਿਲ ਕੇ ਉਨ੍ਹਾਂ ਦੇ ਪਿਛਲੇ ਦਿਨਾਂ ਦੀ ਟਰੈਵਲ ਹਿਸਟਰੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਮੁਸਲਮਾਨ ਭਾਈਚਾਰੇ ਦਾ ਤਬਲਿਗੀ ਮਰਕਜ਼ ਜਮਾਤ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਪਿਛਲੇ 15 ਦਿਨਾ ਤੋਂ ਬਾਹਰ ਗਿਆ ਹੈ ਤੇ ਨਾ ਹੀ ਬਾਹਰੋਂ ਆਇਆ ਹੈ।

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਮੁਸਲਮਾਨਾਂ ਦਾ ਚੈਕਅਪ ਕੀਤਾ ਗਿਆ ਹੈ ਜਿਸ ਤੇ ਤਸਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕੋਰੌਨਾ ਦੇ ਲੱਛਣ ਜਾਂ ਨਿਸ਼ਾਨੀਆਂ ਵਾਲਾ ਨਹੀਂ ਹੈ ਅਤੇ ਸਾਰੇ ਵਿਅਕਤੀ ਤੰਦਰੁਸਤ ਸਨ। ਉਨ੍ਹਾਂ ਮੁਸਲਮਾਨ ਭਾਈਚਾਰੇ ਨੂੰ ਕੋਰੋਨਾਂ ਦੇ ਲੱਛਣਾ ਤੇ ਬਚਾਆਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਜੇ ਕਿਸੇ ਨੂੰ ਖਾਂਸੀ, ਜ਼ੁਕਾਮ ਤੇ ਬੁਖਾਰ ਆਦਿ ਹੋਵੇ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਜਾ ਕੇ ਅਪਣਾ ਪੂਰਾ ਚੈਕਅਪ ਕਰਵਾ ਕੇ ਇਲਾਜ਼ ਕਰਵਾਇਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬੱਚਣ ਲਈ ਸੋਸ਼ਲ ਡਿਸਟੈਂਸਟਿੰਗ ਅਤੇ ਸਾਫ਼ ਸਫ਼ਾਈ ਦਾ ਧਿਆਨ ਰੱਖਿਆ ਜਾਵੇ। ਇਸ ਮੌਕੇ ਡਾ ਸੁਨੀਤਾ, ਸੁਰਿੰਦਰ ਕੁਮਾਰ, ਮਨਜੀਤ, ਜਤਿੰਦਰ ਸਾਮਾ ਅਤੇ ਹੋਰ ਕਰਮਚਾਰੀ ਮੌਜ਼ੂਦ ਸਨ।

Share This Article
Leave a Comment