ਬਰੈਂਪਟਨ ਵਿਖੇ ਹਾਈਵੇ ‘ਤੇ ਸਟੰਟ ਕਰਦਾ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

Prabhjot Kaur
1 Min Read

ਬਰੈਂਪਟਨ: ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਬਰੈਂਪਟਨ ਦੇ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਹਾਈਵੇ 401 ‘ਤੇ ਐਤਵਾਰ ਨੂੰ ਲੰਡਨ ਦੇ ਨੇੜ੍ਹੇ ਸਟੰਟ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਏਰੀਅਲ ਪ੍ਰਫਾਰਮੈਂਸ ਅਫਸਰਾਂ ਨੇ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਵੱਧ” ਅਤੇ ਦੂਸਰੇ ਵਾਹਨ ਤੋਂ 10 ਮੀਟਰ ਤੋਂ ਘੱਟ ਦੀ ਦੂਰੀ ‘ਤੇ ਇਕ ਹੋਰ ਟਰਾਂਸਪੋਰਟ ਟਰੱਕ ਦੀ ਰਿਪੋਰਟ ਦਿੱਤੀ ਸੀ।

ਦੋਸ਼ੀ ਡਰਾਈਵਰ ਦੀ ਪਹਿਚਾਣ 27 ਸਾਲਾ ਗੁਰਦੀਪ ਸਿੰਘ ਧਾਲੀਵਾਲ ਵੱਜੋਂ ਹੋਈ ਹੈ। ਬਰੈਂਪਟਨ ਵਾਸੀ ਗੁਰਦੀਪ ਸਿੰਘ ‘ਤੇ ਖ਼ਤਰਨਾਕ ਡ੍ਰਾਈਵਿੰਗ ਕਰਨ ਦਾ ਦੋਸ਼ ਲਾਇਆ ਗਿਆ। ਕਾਊਂਟੀ ਦੇ ਓਪੀਏ ਅਫ਼ਸਰਾਂ ਵੱਲੋਂ ਉਸ ਦੇ ਟਰੱਕ ਟ੍ਰੇਲਰ ਨੂੰ ਜ਼ਬਤ ਕਰ ਸੱਤ ਦਿਨਾਂ ਲਈ ਉਸਦਾ ਲਾਇਸੈਂਸ ਵੀ ਮੁਅੱਤਲ ਕਰ ਦਿੱਤਾ ਗਿਆ ਹੈ।

ਹਾਈਵੇ ਦੀ ਸੁਰੱਖਿਆ ਨਾ ਸਿਰਫ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਲਈ ਮਹੱਤਵਪੂਰਨ ਭੂਮਿਕਾ ਹੈ ਸਗੋਂ ਸਾਰੇ ਸੜਕਾਂ ਲਈ ਅਹਿਮ ਹੈ, “ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਸਟਾਫ ਐਸਜੀਟੀ. ਐਂਡਰਿਆ ਕੁਏਨੇਵਿਲੇ ਨੇ ਰਿਲੀਜ਼ ਵਿੱਚ ਕਿਹਾ “ਇੱਕ ਸੁਰੱਖਿਅਤ ਅਤੇ ਸਹੀ ਦੂਰੀ ਬਣਾਉਣਾ ਕਾਨੂੰਨ ਹੈ, ਅਤੇ ਤੁਹਾਡੀ ਸੁਰੱਖਿਆ ਲਈ ਹੀ ਹੈ।

Share this Article
Leave a comment