ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰੋਵਿੰਸ ਦੇ ਅਰਥਚਾਰੇ ਨੂੰ ਹੌਲੀ-ਹੌਲੀ ਖੋਲ੍ਹਣ ਦੀ ਯੋਜਨਾ ਤਹਿਤ ਕਰਬਸਾਈਡ ਪਿਕਅੱਪ ਅਤੇ ਰਿਟੇਲ ਸਟੋਰਜ਼ ਖੋਲ੍ਹਣ ਦੀ ਆਗਿਆ ਦਿੱਤੀ ਹੈ। ਉਹਨਾਂ ਕਿਹਾ ਕਿ ਕੋਵਿਡ-19 ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਕਰਬਸਾਈਡ ਪਿਕਅੱਪ ਲਈ ਜਿੰਨ੍ਹਾਂ ਗਾਰਡਨਜ਼ ਅਤੇ ਨਰਸਰੀਜ਼ ਨੂੰ ਆਗਿਆ ਦਿੱਤੀ ਗਈ ਸੀ ਉਹ ਆਪਣੇ ਸਟੋਰ ਸ਼ੁੱਕਰਵਾਰ ਤੋਂ ਖੋਲ੍ਹ ਸਕਣਗੇ। ਹਾਰਡਵੇਅਰ ਸਟੋਰਜ਼ ਅਤੇ ਸੇਫਟੀ ਸਪਲਾਈ ਸਟੋਰਜ਼ ਸ਼ਨੀਵਾਰ ਤੋਂ ਖੁੱਲ੍ਹ ਸਕਣਗੇ ਪਰ ਸਭ ਨੂੰ ਗਰੌਸਰੀ ਸਟੋਰਜ਼ ਅਤੇ ਫਾਰਮੇਸੀਜ਼ ਵਾਲੀਆਂ ਗਾਈਡਲਾਇਨਜ਼ ਦੀ ਪਾਲਣਾ ਕਰਨੀ ਪਵੇਗੀ। ਇਸ ਤੋਂ ਇਲਾਵਾ ਸਟਰੀਟ ਐਂਟਰੈਂਸ ਵਾਲੇ ਗਰੌਸਰੀ ਸਟੋਰਜ਼ ਨੂੰ 11 ਮਈ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।