ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਕੱਸੇ ਤੰਜ, ਕਿਹਾ- ਜਿਹੜੀ ਪਾਰਟੀ ‘ਚ ਸਿੱਧੂ ਜਾਉ ਉੱਥੇ ਖਲਾਰੇ ਹੀ ਪਾਉ

TeamGlobalPunjab
1 Min Read

ਫਾਜ਼ਿਲਕਾ : ਫਾਜ਼ਿਲਕਾ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਤੇ ਕੱਸੇ ਤੰਜ ਕਿਹਾ ਸਿੱਧੂ ਨੂੰ ਜੋ ਵੀ ਤਾਕਤ ਦਿੰਦਾ ਹੈ ਉਹ ਉਸੇ ਨੂੰ ਹੀ ਖ਼ਤਮ ਕਰਦਾ ਹੈ। ਬਾਦਲ ਨੇ ਕਾਂਗਰਸ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਦੋਨਾਂ ਹੱਥਾਂ ਨਾਲ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਹੈ ਅਤੇ ਹੁਣ ਮੁੱਖ ਮੰਤਰੀ ਚੰਨੀ ਵਲੋਂ ਲੋਕਾਂ ਨੂੰ ਗੁਮਰਾਹ ਕਰ ਕੇ ਵੱਡੇ – ਵੱਡੇ ਐਲਾਨ ਕੀਤੇ ਜਾ ਰਹੇ ਹਨ ਜਦਕਿ ਇਨ੍ਹਾਂ ਦੀ ਅਸਲੀਅਤ ਸਿਰਫ਼ ਜੁਮਲੇ ਹੀ ਹਨ।

ਸੁਖਬੀਰ ਬਾਦਲ ਦਾ ਕਹਿਣਾ ਹੈ ਕਿ  ਦਰਬਾਰ ਸਾਹਿਬ ਦੇ ਸਰੋਵਰ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਐਸਜੀਪੀਸੀ ਨੇ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਲੇਕਿਨ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਪੰਜਾਬ ਵਿੱਚ ਲਗਾਤਾਰ ਦੋ ਵਾਰੀ ਹੋਈ ਬੇਅਦਬੀ ਕਾਂਗਰਸ ਸਰਕਾਰ ਦਾ ਫੇਲੀਅਰ ਹੈ।

ਬੇਅਦਬੀ ਦੀ ਜਾਂਚ ਲਈ ਬਣਾਈ ਗਈ ਕਮੇਟੀ ਤੇ ਵੀ ਸੁਖਬੀਰ ਬਾਦਲ ਨੇ  ਸਵਾਲ ਚੁੱਕੇ ਹਨ। ਸੁਖਬੀਰ ਬਾਦਲ ਦੇ ਮੁਤਾਬਕ ਜਾਂਚ ਹਾਈ ਕੋਰਟ ਦੇ ਰਿਟਾਇਰ ਜਾਂ ਫਿਰ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਹੈ ।

Share This Article
Leave a Comment