ਮੁੰਬਈ- ਮਹਾਰਾਸ਼ਟਰ ਦੇ ਨੰਦੇੜ ਸਾਹਿਬ ਵਿਚ ਸਥਿਤ ਤਖ਼ਤ ਹਜ਼ੂਰ ਸਾਹਿਬ ਸੱਚਖੰਡ ਗੁਰੂਦਵਾਰਾ ਅਤੇ ਲੰਗਰ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਹੈ । ਰਿਪੋਰਟਾਂ ਮੁਤਾਬਕ ਇਹ ਕਦਮ ਸਿਖ ਸ਼ਰਧਾਲੂਆਂ ਦੀਆਂ ਕੋਰੋਨਾਵਾਇਰਸ ਰਿਪੋਰਟਾਂ ਸੰਕਰਾਤਮਿਕ ਆਉਣ ਤੇ ਚੁਕਿਆ ਗਿਆ ਹੈ।
ਇਕ ਅਧਿਕਾਰੀ ਦੇ ਹਵਾਲੇ ਨਾਲ ਆਈਆਂ ਮੀਡੀਆ ਰਿਪੋਰਟਾਂ ਅਨੁਸਾਰ ਇਸ ਗਲ ਦੀ ਪੁਸ਼ਟੀ ਕੀਤੀ ਗਈ ਹੈ । ਦਸ ਦੇਈਏ ਕਿ ਨੰਦੇੜ ਸਾਹਿਬ ਤੋਂ ਪੰਜਾਬ ਆਉਣ ਵਾਲੇ ਜੱਥੇ ਵਿਚ 148 ਵਿਅਕਤੀ ਕੋਵੀਡ -19 ਨਾਲ ਪੀੜ੍ਹਤ ਦੱਸੇ ਗਏ ਹਨ ਹਨ। ਸੁਪਰਡੈਂਟ ਗੁਰਵਿੰਦਰ ਸਿੰਘ ਵਧਵਾ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਅਜ ਸਵੇਰੇ ਗੁਰੂਦੁਆਰਾ ਸਾਹਿਬ ਨੂੰ ਬੰਦ ਕਰਨ ਦੇ ਨਿਰਦੇਸ਼ ਗਏ ਹਨ ।