ਪੰਜਾਬ ਵਿੱਚ ਟਿਫਿਨ ਬੰਬ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ, ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ

TeamGlobalPunjab
2 Min Read

ਪੰਜਾਬ ਵਿੱਚ ਟਿਫਿਨ ਬੰਬ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਮਾਮਲੇ ਵਿੱਚ ਸਾਬਕਾ ਜਥੇਦਾਰ ਦੇ ਪੁੱਤਰ ਗੁਰਮੁਖ ਸਿੰਘ ਰੋਡੇ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਉਸਨੇ ਹੁਣ ਤੱਕ ਤਿੰਨ ਟਿਫਿਨ ਬੰਬ ਡਿਲੀਵਰ ਕੀਤੇ ਹਨ ।ਉਨ੍ਹਾਂ ਵਿੱਚੋਂ ਇੱਕ ਟਿਫਿਨ ਬੰਬ ਮੋਗਾ ਵਿੱਚ ਡਿਲੀਵਰ ਕੀਤਾ ਗਿਆ ਹੈ। ਗੁਰਮੁਖ ਸਿੰਘ ਦੇ ਇਸ ਖੁਲਾਸੇ ਨੇ ਪੁਲਿਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਜਿਸਦੇ ਮੱਦੇਨਜ਼ਰ ਪੂਰੇ ਮਾਲਵਾ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।

NIA ਅਤੇ ਦੇਸ਼ ਦੀਆਂ ਖੁਫੀਆ ਏਜੰਸੀਆਂ (ਐਨਆਈਏ) ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਲਗਭਗ 70 ਸਲੀਪਰ ਸੈੱਲ ਸਰਗਰਮ ਹਨ।ਐਨਆਈਏ ਦੀ ਟੀਮ ਗੁਰਮੁਖ ਸਿੰਘ ਰੋਡੇ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਐਨਆਈਏ ਨੇ ਪੁੱਛਗਿੱਛ ਦੌਰਾਨ ਮਿਲੇ ਸੁਰਾਗ ਤੋਂ ਬਾਅਦ ਪੰਜਾਬ ਪੁਲਿਸ ਨੂੰ ਕੁਝ ਪਹਿਲੂਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਪੰਜਾਬ ਵਿੱਚ ਲੁਕੇ ਹੋਏ ਸਲੀਪਰ ਸੈੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ, ਤਾਂ ਪੁਲਿਸ ਨੂੰ ਸੂਚਿਤ ਕਰੋ ਜਾਂ ਤੁਰੰਤ 112 ਅਤੇ 181 ਡਾਇਲ ਕਰੋ। ਬੈਗ, ਟਿਫਨ ਜਾਂ ਪਾਰਸਲ ਵਰਗੀਆਂ ਲਾਵਾਰਿਸ ਵਸਤੂਆਂ ਦੇ ਵੇਖਣ ‘ਤੇ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਲੋਕਾਂ ਨੂੰ ਅਜਿਹੀ ਸਥਿਤੀ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।

ਪੁਲਿਸ ਵੱਲੋਂ ਮਾਲਵਾ ਦੇ ਵੱਡੇ ਸ਼ਹਿਰ ਲੁਧਿਆਣਾ, ਪਟਿਆਲਾ ਤੇ ਬਠਿੰਡਾ ਵਿੱਚ ਰਾਤ ਦਿਨ ਦੀ ਗਸ਼ਤ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਸਦੀ ਜ਼ਿੰਮੇਵਾਰੀ ਇਲਾਕੇ ਦੇ ਐੱਸਪੀ ਤੇ ਏਡੀਸੀਪੀ ਨੂੰ ਦਿੱਤੀ ਗਈ ਹੈ। ਇਹ ਹੀ ਨਹੀਂ ਹੁਣ ਦਫਤਰਾਂ ਦੇ ਸਟਾਫ ਨੂੰ ਵੀ ਫੀਲਡ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਗਸ਼ਤ ਤੇ ਨਾਕਾਬੰਦੀ ਨੂੰ ਪ੍ਰਭਾਵੀ ਢੰਗ ਨਾਲ ਕੀਤਾ ਜਾ ਸਕੇ।

Share This Article
Leave a Comment