1.50 ਕਰੋੜ ਰੁਪਏ (ਕੁੱਲ 3 ਕਰੋੜ ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ. ਏ-664223 ਅਤੇ ਬੀ-962490 ਦੇ ਨਾਂਅ
ਚੰਡੀਗੜ੍ਹ :ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਹੋਲੀ ਬੰਪਰ-2020 ਦਾ ਨਤੀਜਾ ਐਲਾਨਿਆ ਗਿਆ। ਲਾਟਰੀਜ਼ ਵਿਭਾਗ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ (1.50-1.50 ਕਰੋੜ ਰੁਪਏ ਹਰੇਕ) ਦੇ ਪਹਿਲੇ ਦੋ ਇਨਾਮ ਟਿਕਟ ਨੰਬਰ. ਏ-664223 ਅਤੇ ਬੀ-962490 ਨੂੰ ਨਿਕਲੇ ਹਨ।
ਉਨ੍ਹਾਂ ਦੱਸਿਆ ਕਿ 10 ਲੱਖ ਰੁਪਏ (ਹਰੇਕ) ਦਾ ਦੂਜਾ ਇਨਾਮ ਟਿਕਟ ਨੰਬਰ. ਏ-811177, ਬੀ-507199, ਏ-426136, ਬੀ-662816 ਅਤੇ ਏ-186221 ਨੂੰ ਨਿਕਲਿਆ ਹੈ।
ਬੁਲਾਰੇ ਨੇ ਅੱਗੇ ਕਿਹਾ ਕਿ ਹੋਲੀ ਬੰਪਰ ਦੇ ਨਤੀਜੇ ਪੰਜਾਬ ਲਾਟਰੀਜ਼ ਵਿਭਾਗ ਦੀ ਸਰਕਾਰੀ ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।
ਬੁਲਾਰੇ ਨੇ ਅੱਗੇ ਕਿਹਾ ਕਿ ਲੋਕਾਂ ਤੋਂ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਲਾਟਰੀਜ਼ ਵਿਭਾਗ ਵੱਲੋਂ ਅੱਜ ਪੰਜਾਬ ਰਾਜ ਵਿਸਾਖੀ ਬੰਪਰ 2020 ਜਾਰੀ ਕੀਤਾ ਗਿਆ ਹੈ ਜਿਸਦਾ ਪਹਿਲਾ ਇਨਾਮ 3 ਕਰੋੜ (ਪਹਿਲੇ ਦੋ ਜੇਤੂਆਂ ਲਈ 1.50-1.50 ਕਰੋੜ ਰੁਪਏ) ਰੁਪਏ ਰੱਖਿਆ ਗਿਆ ਹੈ ਅਤੇ ਟਿਕਟ ਦੀ ਕੀਮਤ 250 ਰੁਪਏ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਸਾਖੀ ਬੰਪਰ ਦਾ ਨਤੀਜਾ 17 ਅਪ੍ਰੈਲ, 2020 ਨੂੰ ਐਲਾਨਿਆ ਜਾਵੇਗਾ।