ਚੰਡੀਗੜ੍ਹ: ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਤੇ ਹਥਿਆਰਾਂ ਨੂੰ ਲੈ ਕੇ ਨਿੱਤ ਕੋਈ ਨਾ ਕੋਈ ਗੀਤ ਸਾਹਮਣੇ ਆਉਂਦਾ ਰਹਿੰਦਾ ਹੈ ਜਿਸ ਦਾ ਪੰਜਾਬੀ ਭਾਸ਼ਾ ਦੇ ਪ੍ਰੇਮੀ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਕੁੱਝ ਕਲਾਕਾਰਾਂ ਵੱਲੋਂ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗਾਏ ਗਾਣਿਆਂ ਲਈ ਮੁਆਫੀ ਵੀ ਮੰਗੀ ਗਈ ਹੈ।
ਇਸ ਲੜੀ ਤਹਿਤ ਹੁਣ ਉਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਇਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਆਪਣੇ ਪ੍ਰਸਿੱਧ ਗੀਤ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਵਿਚ ‘ਘਰ ਦੀ ਸ਼ਰਾਬ’ ਸ਼ਬਦ ਵਰਤਣ ਲਈ ਮੁਆਫੀ ਮੰਗੀ।
ਇਸ ਦੇ ਨਾਲ ਹੀ ਗੁਰਦਾਸ ਮਾਨ ਨੇ ਪੰਜਾਬ ਦੇ ਪ੍ਰਸਿੱਧ ਗਾਇਕਾਂ ਨੂੰ ਵੀ ਜਿਨ੍ਹਾਂ ਦੁਆਰਾ ਆਪਣੇ ਗਾਣਿਆਂ ਵਿਚ ਨਸ਼ਿਆਂ, ਹਥਿਆਰਾਂ ਅਤੇ ਲੱਚਰਤਾ ਵਰਤੀ ਗਈ ਹੈ, ਉਨ੍ਹਾਂ ਨੂੰ ਵੀ ਮੁਆਫੀ ਮੰਗਣ ਅਤੇ ਅਗਾਂਹ ਤੋਂ ਅਜਿਹਾ ਨਾ ਕਰਨ ਲਈ ਵੀ ਕਿਹਾ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਗੁਰਦਾਸ ਮਾਨ ਦੇ ਚੁੱਕੇ ਗਏ ਇਸ ਕਦਮ ਤੋਂ ਅੱਜ ਕੱਲ ਦੇ ਗਾਇਕ ਕੀ ਸਿੱਖਿਆ ਲੈਣਗੇ।
ਪੰਜਾਬ ਦੇ ਉੱਘੇ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤ ‘ਚ ਇਹ ਸ਼ਬਦ ਵਰਤਣ ਲਈ ਮੰਗੀ ਮੁਆਫੀ

Leave a Comment
Leave a Comment