ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ। ਇਸ ਨੂੰ ਪੰਜਾਬ ਵਿੱਚ ਚੰਗਾ ਹੁੰਗਾਰਾ ਮਿਲਿਆ।
ਫਤਹਿਗੜ੍ਹ ਸਾਹਿਬ : ਕਿਸਾਨ ਯੂਨੀਅਨਾ ਵਲੋਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਕਾਲ ਤੇ ਭਾਰਤ ਬੰਦ ਦਾ ਸਮੱਰਥਨ ਕੀਤਾ ਗਿਆ। ਜਿਸ ਤਹਿਤ ਫਤਹਿਗੜ੍ਹ ਸਾਹਿਬ ਵਿਖੇ ਵੱਖ ਵੱਖ ਐਂਟਰੀਆਂ ਤੇ ਰੋਸ ਧਰਨੇ ਲਗਾਏ ਗਏ। ਇਸੇ ਤਹਿਤ ਨੈਸ਼ਨਲ ਹਾਈਵੇ (ਸ਼ੇਰ ਸ਼ਾਹ ਸੂਰੀ ਮਾਰਗ) ਤੇ ਧਰਨਾ ਲਗਾਇਆ ਗਿਆ। ਇਸ ਦੀ ਸ਼ੁਰੂਆਤ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ।
ਖੰਨਾ: ਭਾਰ ਬੰਦ ਨੂੰ ਫਤਹਿਗੜ੍ਹ ਸਾਹਿਬ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਫਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਧਰਨੇ ਲਾਏ ਗਏ। ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਭਾਰਤ ਬੰਦ ਦੌਰਾਨ ਮੈਡੀਕਲ ਸਹੂਲਤਾਂ ਨੂੰ ਛੋਟ ਦਿੱਤੀ ਗਈ ਹੈ ਤੇ ਐਂਬੂਲੈਂਸ ਦੇ ਲੰਘਣ ਲਈ ਰਸਤਾ ਰੱਖਿਆ ਗਿਆ ਹੈ।
ਸੋਨੀਪਤ: ਸੋਨੀਪਤ ‘ਚ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ਦੇ ਧਰਨਾ ਦਿਤਾ ਜਾ ਰਿਹਾ ਹੈ।
ਮੋਗਾ: ਮੋਗਾ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਮੋਗਾ ਦੀਆਂ ਤਕਰੀਬਨ 7 ਜਗ੍ਹਾ ਉੱਤੇ ਨੈਸ਼ਨਲ ਹਾਈਵੇ ਕਿਸਾਨਾਂ ਨੇ ਬੰਦ ਕਰ ਦਿੱਤਾ ਤੇ ਰੇਲਵੇ ਲਾਈਨ ਵੀ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਮੋਗਾ ਦੇ ਬਾਜ਼ਾਰ ਅੱਜ ਪੂਰਨ ਰੂਪ ਵਿੱਚ ਸਵੇਰ ਤੋਂ ਬੰਦ ਦੇਖਣ ਨੂੰ ਮਿਲੇ। ਮੋਗਾ ਦੀ ਜਨਤਾ ਨੇ ਬੰਦ ਨੂੰ ਪੂਰਾ ਸਮਰਥਨ ਦਿੱਤਾ।
ਗੁਰਦਾਸਪੁਰ: ਮਾਝਾ ਕਿਸਾਨ ਮਜਦੂਰ ਸੰਗਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਨੂੰ ਜਾਮ ਕਰਕੇ ਸਰਕਾਰ ਖਿਲ਼ਾਫ ਪ੍ਰਦਰਸ਼ਨ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਸਵੇਰੇ 6 ਵਜੇ ਦੀ ਜਾਮ ਕਰ ਦਿੱਤਾ ਗਿਆ ਸੀ। ਇਸ ਪ੍ਰਦਰਸ਼ਨ ਵਿੱਚ ਵੱਡੀ ਤਦਾਦ ਵਿੱਚ ਕਿਸਾਨ ਇਕੱਠੇ ਹੋਏ। ਕਿਸਾਨ ਲੀਡਰਾਂ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੇ ਨਾਲ ਹੈ ਪਰ ਚੰਨੀ ਸਕਰਾਰ ਕਿਸਾਨਾਂ ਨਾਲ ਨਹੀਂ, ਕਿਉਂਕਿ ਪੰਜਾਬ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ।
ਕਰਨਾਲ ‘ਚ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ਦੇ ਧਰਨਾ ਦਿਤਾ ਜਾ ਰਿਹਾ ਹੈ।
ਜਲੰਧਰ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੈਂਬਰ ਦਿੱਲੀ ਅੰਮ੍ਰਿਤਸਰ ਰੇਲਵੇ ਟਰੈਕ ਉਪਰ ਪੈਂਦੇ ਜਲੰਧਰ ਦੇ ਦਕੋਹਾ ਰੇਲਵੇ ਫਾਟਕ ਤੇ ਇਕ ਮਾਲ ਗੱਡੀ ਨੂੰ ਰੋਕ ਪ੍ਰਦਰਸ਼ਨ ਕਰਦੇ ਹੋਏ।ਯੂਨੀਅਨ ਦੇ ਮੁੱਖ ਸਕੱਤਰ ਅਰਬਿੰਦਰ ਸਿੰਘ,ਅਮਰਜੀਤ ਸਿੰਘ ਸ਼ੇਰਗਿੱਲ,ਤਰਲੋਕ ਸਿੰਘ ਦਾਦੂਵਾਲ,ਜਸਵਿੰਦਰ ਸਿੰਘ ਬੀਕਾਨੇਰੀ,ਅਜੀਤ ਸਿੰਘ ਜੀਤਾ,ਹਰਜੀਤ ਸਿੰਘ,ਸੋਨੂੰ ਗਿੱਲ ਆਦਿ ਨੇ ਮੌਕੇ ਤੇ ਮਾਲ ਗੱਡੀ ਨੂੰ ਰੁਕਵਾਇਆ।