ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਪ੍ਰੇਮਿਕਾ ਗੁਨੀਤ ਗਰੇਵਾਲ ਉਰਫ ਗੀਤ ਗਰੇਵਾਲ ਨਾਲ ਮੰਗਣੀ ਕਰ ਲਈ ਹੈ। ਮੰਗਣੀ ਦੌਰਾਨ ਗੀਤ ਨੂੰ ਪਰਮੀਸ਼ ਨੇ ਬੈਂਟਲੇ ਕਾਰ ਤੋਹਫ਼ੇ ਵਿੱਚ ਦੇ ਕੇ ਹੈਰਾਨ ਕਰ ਦਿੱਤਾ।
ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੇ ਆਪਣੀ ਕੁੜਮਾਈ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਅਤੇ ਅਧਿਕਾਰਤ ਘੋਸ਼ਣਾ ਕਰਨ ਲਈ ‘ਦਿ ਬਿਗਿਨਿੰਗ ਆਫ ਫਾਰਏਵਰ’ ਦਾ ਕੈਪਸ਼ਨ ਦਿੱਤਾ ਹੈ।