ਚੰਡੀਗੜ੍ਹ (ਬਿੰਦੂ ਸਿੰਘ ): ਸ਼ਿਮਲਾ ਤੋਂ ਵਾਪਸ ਦਿੱਲੀ ਜਾਂਦੇ ਹੋਏ ਅੱਜ ਪ੍ਰਿਯੰਕਾ ਤੇ ਰਾਹੁਲ ਗਾਂਧੀ ਏਅਰਪੋਰਟ ਤੇ ਲਗਪਗ ਅੱਧੇ ਘੰਟੇ ਲਈ ਸੁਨੀਲ ਜਾਖੜ ਨੂੰ ਮਿਲੇ ।ਏਅਰਪੋਰਟ ਤੇ ਹੀ ਬੰਦ ਕਮਰੇ ‘ਚ ਜਾਖੜ ਨਾਲ ਮੀਟਿੰਗ ਹੋਈ ।
ਜ਼ਿਕਰਯੋਗ ਹੈ ਕਿ ਅੰਬਿਕਾ ਸੋਨੀ ਦੇ ਦਿੱਤੇ ਬਿਆਨ ਕਿ ਪੰਜਾਬ ਦਾ ਮੁੱਖ ਮੰਤਰੀ ਸਿੱਖ ਹੀ ਹੋਣਾ ਚਾਹੀਦਾ ਹੈ ਵਾਲੀ ਗੱਲ ਨੂੰ ਸੁਨੀਲ ਜਾਖੜ ਨੇ ਕਾਫੀ ਮਹਿਸੂਸ ਕੀਤਾ ਹੈ ਤੇ ਜਾਖੜ ਦੀ ਇਸ ਗੱਲ ਬਾਰੇ ਪ੍ਰਿਯੰਕਾ ਤੇ ਰਾਹੁਲ ਗਾਂਧੀ ਦਾ ਨੋਟਿਸ ਲਿਆ ਤੇ ਉਨ੍ਹਾਂ ਨੂੰ ਚੰਡੀਗੜ੍ਹ ਏਅਰਪੋਰਟ ਤੇ ਹੀ ਮਿਲਣ ਲਈ ਸਮਾਂ ਦਿੱਤਾ ।
ਦੱਸ ਦਈਏ ਕਿ ਜਿਸ ਦਿਨ ਮੁੱਖ ਮੰਤਰੀ ਨੂੰ ਲੈ ਕੇ ਜੱਦੋਜਹਿਦ ਚੱਲ ਰਹੀ ਸੀ ਉਸ ਦਿਨ ਸਵੇਰੇ ਸਵੇਰੇ ਸੁਨੀਲ ਜਾਖੜ ਦਾ ਨਾਮ ਮੁੱਖ ਮੰਤਰੀ ਵਾਸਤੇ ਉੱਭਰ ਕੇ ਅੱਗੇ ਆਇਆ ਸੀ ਤੇ ਕਈ ਕਾਂਗਰਸੀ ਅਤੇ ਵਿਧਾਇਕ ਫੁੱਲਾਂ ਦੇ ਗੁਲਦਸਤੇ ਲੈ ਕੇ ਜਾਖੜ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਵੀ ਗਏ ਸਨ ।