ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਨਮਿੱਤ ਅੰਤਿਮ ਅਰਦਾਸ 22 ਮਾਰਚ ਨੂੰ

TeamGlobalPunjab
1 Min Read

ਲੁਧਿਆਣਾ : ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਵਿਸ਼ਵ ਪ੍ਰਸਿੱਧ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ, ਜੋ 11 ਮਾਰਚ ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਬਿਸ਼ਨੰਦੀ ਨਜ਼ਦੀਕ ਜੈਤੋ ਮੰਡੀ ਜ਼ਿਲਾ ਫਰੀਦਕੋਟ ਵਿਖੇ ਹੋਵੇਗੀ। ਪਿੰਡ ਬਿਸ਼ਨੰਦੀ ਵਿਖੇ ਡਾ. ਬਰਾੜ ਦੀ ਜੱਦੀ ਰਿਹਾਇਸ਼ ਦੇ ਕੋਲ ਗੁਰਦੁਆਰਾ ਸਾਹਿਬ ਵਿੱਚ ਐਤਵਾਰ 22 ਮਾਰਚ ਨੂੰ ਦੁਪਹਿਰ 11.30 ਤੋਂ 1.00 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ। ਇਸ ਮੌਕੇ ਖੇਤੀ ਖੇਤਰ ਨਾਲ ਸੰਬੰਧਤ ਕਈ ਸਖਸ਼ੀਅਤਾਂ ਦੇ ਡਾ. ਬਰਾੜ ਨੂੰ ਸ਼ਰਧਾਂਜਲੀ ਦੇਣ ਲਈ ਹਾਜ਼ਰ ਰਹਿਣ ਦੀ ਉਮੀਦ ਹੈ। ਇੱਥੇ ਜ਼ਿਕਰਯੋਗ ਹੈ ਕਿ ਪਿੰਡ ਬਿਸ਼ਨੰਦੀ ਜੈਤੋ ਤੋਂ ਬਠਿੰਡਾ ਰੋਡ ‘ਤੇ ਆਉਂਦੇ ਪਿੰਡ ਸੇਵੇਵਾਲਾ ਤੋਂ ਸੱਜੇ ਹੱਥ ਮੁੜ ਕੇ ਆਉਂਦਾ ਹੈ।

Share this Article
Leave a comment