ਪੀ.ਏ.ਯੂ. ਵਿੱਚ ਸ਼ਹਿਦ ਮੱਖੀ ਪਾਲਣ ਬਾਰੇ ਕੈਂਪ ਸਮਾਪਤ

TeamGlobalPunjab
1 Min Read

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਦੇ ਤਹਿਤ ਇੱਕ ਸਿਖਲਾਈ ਕੈਂਪ ਬੀਤੇ ਦਿਨੀਂ ਜ਼ਿਲਾ ਲੁਧਿਆਣਾ ਦੇ ਪਿੰਡ ਰਾਜਗੜ੍ਹ ਵਿਖੇ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਦੀਪ ਕੁਮਾਰ ਛੁਨੇਜਾ ਨੇ ਦੱਸਿਆ ਕਿ 5 ਰੋਜ਼ਾ ਇਸ ਕੋਰਸ ਦਾ ਉਦੇਸ਼ ਸ਼ਹਿਦ ਮੱਖੀ ਪਾਲਣ ਦੇ ਕਿੱਤੇ ਸੰਬੰਧੀ ਮੁਢਲੀ ਜਾਣਕਾਰੀ ਦੇਣਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕੈਂਪ ਰਾਹੀਂ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸ਼ਹਿਦ ਮੱਖੀ ਪਾਲਣ ਕਿੱਤੇ ਦੀ ਸਿਖਲਾਈ ਦੇ ਕੇ ਉਨ੍ਹਾਂ ਨੂੰ ਰੁਜ਼ਗਾਰ ਸੰਬੰਧੀ ਜਾਗਰੂਕਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਗਈ।

ਕੈਂਪ ਦੌਰਾਨ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਸ਼ਹਿਦ ਦੀ ਮੱਖੀ ਪਾਲਣ ਸੰਬੰਧੀ ਵੱਖ-ਵੱਖ ਵਿਗਿਆਨਕ ਨੁਕਤੇ ਭਾਸ਼ਣਾਂ, ਪ੍ਰਦਰਸ਼ਨੀਆਂ ਅਤੇ ਵਿਹਾਰਕ ਜਾਣਕਾਰੀ ਰਾਹੀਂ ਦਿੱਤੇ ਗਏ।

ਇਸ ਕਿੱਤੇ ਦੇ ਵੱਖ-ਵੱਖ ਔਜ਼ਾਰਾਂ ਦੀ ਜਾਣਕਾਰੀ, ਮੌਸਮ ਅਨੁਸਾਰ ਮੱਖੀਆਂ ਦੀ ਸਾਂਭ-ਸੰਭਾਲ, ਬਿਮਾਰੀਆਂ ਅਤੇ ਹੋਰ ਵਿਰੋਧੀ ਸਥਿਤੀਆਂ ਤੋਂ ਮੱਖੀਆਂ ਦਾ ਬਚਾਅ, ਸ਼ਹਿਦ ਦੀਆਂ ਮੱਖੀਆਂ ਦੀਆਂ ਕਲੋਨੀਆਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਦੇ ਨਾਲ-ਨਾਲ ਸ਼ਹਿਦ ਅਤੇ ਉਸ ਤੋਂ ਤਿਆਰ ਕੀਤੇ ਪਦਾਰਥਾਂ ਦੇ ਮੰਡੀਕਰਨ ਕਰਨ ਦੀ ਵਿਧੀ ਬਾਰੇ ਭਰਪੂਰ ਜਾਣਕਾਰੀ ਹਾਸਿਲ ਕਰਨ ਦਾ ਮੌਕਾ ਸਿਖਿਆਰਥੀਆਂ ਨੂੰ ਮਿਲਿਆ।

ਇਸ ਕੋਰਸ ਦੇ ਤਕਨੀਕੀ ਨਿਰਦੇਸ਼ਕ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਕੋਰਸ ਵਿਚ 25 ਸਿਖਿਆਰਥੀ ਸ਼ਾਮਲ ਹੋਏ ਜਿਨ੍ਹਾਂ ਵਿੱਚ 19 ਔਰਤਾਂ ਸਨ।

- Advertisement -

Share this Article
Leave a comment