ਪੀ.ਏ.ਯੂ. ਵਿੱਚ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਵਿਕਾਸ ਬਾਰੇ ਵਰਕਸ਼ਾਪ

TeamGlobalPunjab
1 Min Read

ਲੁਧਿਆਣਾ : ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਖਸ਼ੀਅਤ ਦੇ ਵਿਕਾਸ ਬਾਰੇ ਦਸ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਸਿਰਲੇਖ ‘ਸ਼ਖਸੀ ਵਿਕਾਸ ਅਤੇ ਸਵੈ ਦਾ ਅਹਿਸਾਸ’ ਸੀ। ਲੁਧਿਆਣਾ ਤੋਂ ਵਿਸ਼ੇ ਨਾਲ ਸੰਬੰਧਤ ਵੱਖ-ਵੱਖ ਮਾਹਿਰਾਂ ਜਿਵੇਂ ਸ੍ਰੀਮਤੀ ਜੋਯਤਸਨਾ ਗੁਪਤਾ, ਸ੍ਰੀ ਸਚਿਨ ਅਤਰੀ ਅਤੇ ਸ੍ਰੀ ਲਕਸ਼ੈ ਅਗਰਵਾਲ ਨੇ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਚੰਗੀ ਸ਼ਖਸੀਅਤ ਉਸਾਰੀ ਬਾਰੇ ਜਾਣਕਾਰੀ ਭਰਪੂਰ ਦਸ ਰੋਜ਼ਾ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੇ ਬਹੁਤ ਸਾਰੇ ਨਵੇਂ ਨੁਕਤੇ ਸਿੱਖੇ ਜਿਸ ਨਾਲ ਉਹ ਭਵਿੱਖ ਵਿੱਚ ਤਣਾਅਮੁਕਤ ਅਤੇ ਆਦਰਸ਼ ਜੀਵਨ ਜਿਉਂ ਸਕਦੇ ਹਨ।
ਇਥੇ ਜ਼ਿਕਰਯੋਗ ਹੈ ਕਿ ਇਹ ਵਰਕਸ਼ਾਪ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੁਰਭੀ ਮਹਾਜਨ ਵੱਲੋਂ ਆਈ.ਸੀ.ਏ.ਆਰ. ਵੱਲੋਂ ਰਾਜਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੀ ਮਜ਼ਬੂਤੀ ਲਈ ਵਿਸ਼ੇਸ਼ ਸਕੀਮ ਅਧੀਨ ਵਿੱਤੀ ਸਾਲ 2019-20 ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਹਿੱਸਾ ਸੀ। ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਵਿਕਾਸ ਦੇ ਨਾਲ-ਨਾਲ ਨੈਤਿਕ ਅਤੇ ਸਦਾਚਾਰਕ ਗੁਣਾਂ ਨੂੰ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਤਣਾਅ ਮੁਕਤ ਜੀਵਨ ਜੀਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Share this Article
Leave a comment