ਫਰਿਜ਼ਨੋ (ਕੈਲੀਫੋਰਨੀਆਂ) : ਬੀਤੇ ਦਿਨੀਂ ਬਰੈਂਪਟਨ ਏਰੀਏ ਦੇ ਪੀਲ ਕਾਉਂਟੀ ਰੀਜਨਲ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿਲੋਂ ਆਪਣੀ ਕੈਲੀਫੋਰਨੀਆ ਫੇਰੀ ਦੌਰਾਨ ਫਰਿਜ਼ਨੋ ਪਹੁੰਚੇ। ਜਿੱਥੇ ਉਨ੍ਹਾਂ ਦੇ ਸਨਮਾਨ ਹਿੱਤ ਇੰਡੋ ਯੂ.ਐੱਸ.ਏ. ਹੈਰੀਟੇਜ਼ ਫਰਿਜ਼ਨੋ ਦੇ ਸਮੂਹ ਮੈਂਬਰਾਂ ਨੇ ਉੱਘੇ ਸਮਾਜਸੇਵੀ ਸ. ਸੰਤੋਖ ਸਿੰਘ ਢਿੱਲੋ ਦੇ ਉੱਦਮ ਸਦਕੇ ਸਥਾਨਿਕ ਨੌਰਥ ਪੁਆਇੰਟ ਈਵਿੰਟ ਸੈਂਟਰ ‘ਚ ਇੱਕ ਸਨਮਾਨ ਸਮਾਰੋਹ ਰੱਖਿਆ। ਜਿਸ ‘ਚ ਫਰਿਜ਼ਨੋ ਦੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਇਸ ਸਮਾਗਮ ਨੂੰ ਹੋਰ ਚਾਰ ਚੰਨ ਲਾਏ।
ਇਸ ਮੌਕੇ ਗੁਰਪ੍ਰੀਤ ਸਿੰਘ ਢਿਲੋ ਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਚਨਬੱਧਤਾ ਪ੍ਰਗਟਾਉਂਦਾ ਹਾਂ ਕਿ ਕਮਿਉਂਨਟੀ ਦੀ ਤਨਦੇਹੀ ਨਾਲ ਸੇਵਾ ਕਰਦਾ ਰਹਾਂਗਾ ਅਤੇ ਪੀਲ ਕਾਉਂਟੀ ਦੇ ਚੰਗੇ ਭਵਿੱਖ ਲਈ ਅੱਗੇ ਵਧਕੇ ਸੰਘਰਸ਼ ਕਰਦਾ ਰਹਾਂਗਾ। ਇਸ ਮੌਕੇ ਸੰਤੋਖ ਸਿੰਘ ਢਿਲੋ ਨੇ ਆਏ ਸਮੂਹ ਸੱਜਣਾਂ ਦਾ ਧੰਨਵਾਦ ਕੀਤਾ।