ਪੀਏਯੂ ਵਿਗਿਆਨੀ ਨੂੰ ਸਿੰਗਾਪੁਰ ਕਾਨਫਰੰਸ ਵਿੱਚ ਮਿਲਿਆ ਪਹਿਲਾ ਸਨਮਾਨ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ ): ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਡਾ. ਮੁਹੰਮਦ ਸ਼ਫੀਕ ਆਲਮ ਨੇ ਸਿੰਗਾਪੁਰ ਵਿਚ ਹੋਈ ਕਾਨਫਰੰਸ ਵਿਚ ਮੌਖਿਕ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ। ਉਨ੍ਹਾਂ ਨੇ ਗੈਰ ਰਸਾਇਣਕ ਤਰੀਕਿਆਂ ਨਾਲ ਅਨਾਜ ਦੀ ਪ੍ਰੋਸੈਸਿੰਗ ਦੀ ਮਸ਼ੀਨ ਬਾਰੇ ਖੋਜ ਪੱਤਰ ਪੇਸ਼ ਕੀਤਾ। ਇਸ ਦੋ ਰੋਜ਼ਾ ਕਾਨਫਰੰਸ ਵਿਚ ਫੂਡ ਪ੍ਰੋਸੈਸਿੰਗ ਅਤੇ ਟੈਕਨਾਲੌਜੀ, ਇਮਿਊਨਿਟੀ ਐਂਡ ਇਨਫੈਕਸ਼ਨ, ਫੂਡ ਸੇਫਟੀ ਐਂਡ ਸਕਿਉਰਿਟੀ, ਪੋਸ਼ਣ ਸਿੱਖਿਆ, ਕੋਵਿਡ -19 ਨੂੰ ਰੋਕਣ ਲਈ ਵਧੀਆ ਪੋਸ਼ਣ, ਜਨ ਸਿਹਤ ਪੋਸ਼ਣ ਆਦਿ ਬਾਰੇ ਕੁੱਲ 157 ਖੋਜ ਪੱਤਰ ਪੇਸ਼ ਕੀਤੇ ਗਏ।

ਡਾ. ਆਲਮ ਦੇ ਨਾਮ ਹੇਠ ਬਹੁਤ ਸਾਰੇ ਵੱਕਾਰੀ ਪੁਰਸਕਾਰ ਹਨ। ਇਨ੍ਹਾਂ ਵਿੱਚੋਂ ਏਐਫਐਸਟੀ (ਆਈ) ਪੰਜਾਬ ਚੈਪਟਰ ਦੁਆਰਾ ‘ਐਵਾਰਡ ਆਫ਼ ਆਨਰ’, ਪੰਜਾਬ ਅਕੈਡਮੀ ਆਫ਼ ਸਾਇੰਸਿਜ਼ ਦਾ ‘ਯੰਗ ਸਾਇੰਟਿਸਟ ਐਵਾਰਡ’, ਆਈਸੀਏਆਰ ਦੁਆਰਾ ‘ਲਾਲ ਬਹਾਦਰ ਸ਼ਾਸਤਰੀ ਸ਼ਾਨਦਾਰ ਯੁਵਾ ਵਿਗਿਆਨੀ ਪੁਰਸਕਾਰ’, ਦਾਲਾਂ ‘ਤੇ ਅੰਤਰਰਾਸ਼ਟਰੀ ਕਾਨਫਰੰਸ’ ਚ ‘ਸਰਬੋਤਮ ਖੋਜ ਪੱਤਰ ਪੁਰਸਕਾਰ’, ਇੰਡੀਆ ਇੰਟਰਨੈਸ਼ਨਲ ਫਰੈਂਡਸ਼ਿਪ ਸੁਸਾਇਟੀ ਦੁਆਰਾ ‘ਸਿੱਖਿਆ ਰਤਨ ਪੁਰਸਕਾਰ’, ਆਈਐਸਏਈ ਦੁਆਰਾ ਵਿਸ਼ੇਸ਼ ਸੇਵਾ ਸਰਟੀਫਿਕੇਟ ਐਵਾਰਡ’, ‘ਕੁੰਵਰ ਸਕਸੈਨਾ ਬਹਾਦਰ ਐਸਆਰਡੀਏ ਅਵਾਰਡ’, ਆਈਐਸਏਈ ਦਾ ਪ੍ਰਸ਼ੰਸਾ ਮੈਡਲ ਆਦਿ ਸ਼ਾਮਿਲ ਹਨ।

ਪੀ ਏ ਯੂ ਦੇ ਵਾਈਸ ਚਾਂਸਲਰ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਸ਼੍ਰੀ ਅਨਿਰੁਧ ਤਿਵਾੜੀ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਡਾ ਅਸ਼ੋਕ ਕੁਮਾਰ; ਖੋਜ ਦੇ ਡਾਇਰੈਕਟਰ, ਡਾ. ਨਵਤੇਜ ਸਿੰਘ ਬੈਂਸ ਅਤੇ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨੇ ਡਾ. ਆਲਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

Share this Article
Leave a comment