ਪਿਛਲੇ 10 ਸਾਲਾਂ ‘ਚ ਭਾਰਤ ਦੇ 27 ਕਰੋੜ ਲੋਕ ਗ਼ਰੀਬੀ ਦੀ ਦਲਦਲ ‘ਚੋਂ ਆਏ ਬਾਹਰ: ਰਿਪੋਰਟ

TeamGlobalPunjab
3 Min Read

ਭਾਰਤੀ ਅਰਥਵਿਵਸਥਾ ਬੀਤੇ ਕੁਝ ਸਾਲਾਂ ਤੋਂ ਤੇਜੀ ਨਾਲ ਅੱਗੇ ਵੱਧ ਰਹੀ ਹੈ। ਦੇਸ਼ ਦੇ ਤੇਜ ਆਰਥਿਕ ਵਿਕਾਸ ਦਾ ਅਸਰ ਹੁਣ ਇੱਥੋਂ ਦੇ ਸਮਾਜਿਕ ਜੀਵਨ ‘ਤੇ ਵੀ ਦਿਖਣ ਲੱਗਿਆ ਹੈ। ਭਾਰਤ ‘ਚ ਸਕੂਲੀ ਸਿੱਖਿਆ, ਸਿਹਤ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ‘ਚ ਹੋਈ ਤਰੱਕੀ ਤੋਂ ਬਾਅਦ ਵੱਡੀ ਗਿਣਤੀ ‘ਚ ਗਰੀਬੀ ਦੀ ਦਲਦਲ ‘ਚ ਫਸੇ ਲੋਕ ਬਾਹਰ ਨਿੱਕਲ ਆਏ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਸਾਲ 2006 ਤੋਂ 2016 ਵਿਚਕਾਰ ਰਿਕਾਰਡ 27.10 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ।
India lifted millions people out of poverty
ਖਾਣਾ ਲਈ ਈਂਧਨ, ਸਾਫ਼-ਸਫ਼ਾਈ ਤੇ ਪੋਸ਼ਣ ਵਰਗੇ ਖੇਤਰਾਂ ‘ਚ ਮਜ਼ਬੂਰ ਸੁਧਾਰ ਨਾਲ ਗ਼ਰੀਬੀ ਸੂਚਕਾਂਕ ਮੁੱਲ ‘ਚ ਸਭ ਤੋਂ ਵੱਡੀ ਗਿਰਾਵਟ ਆਈ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਸਾਲ 2005-06 ‘ਚ ਭਾਰਤ ਦੇ ਕਰੀਬ 64 ਕਰੋੜ ਲੋਕ (55.1 ਫ਼ੀ ਸਦੀ) ਗ਼ਰੀਬੀ ‘ਚ ਸਨ, ਜੋ ਗਿਣਤੀ ਘੱਟ ਕੇ 2015-16 ‘ਚ 36.9 ਕਰੋੜ (27.9 ਫ਼ੀ ਸਦੀ) ‘ਤੇ ਆ ਗਈ।
India lifted millions people out of poverty
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਅਤੇ ਆਕਸਫ਼ੋਰਡ ਪੋਵਰਟੀ ਐਂਡ ਹਿਊਮਨ ਡਿਵੈਲਪਮੈਂਟ ਇਨੀਸ਼ੀਏਟਿਵ (ਓ.ਪੀ.ਐਚ.ਆਈ.) ਵਲੋਂ ਤਿਆਰ ਗਲੋਬਲ ਮਲਟੀਡਾਈਮੈਨਸ਼ਨਲ ਗ਼ਰੀਬੀ ਸੂਚਕਾਂਕ (ਐਮ.ਪੀ.ਆਈ.) 2019 ਜਾਰੀ ਕੀਤਾ ਗਿਆ। ਰਿਪੋਰਟ ‘ਚ 101 ਦੇਸ਼ਾਂ ਵਿਚ 1.3 ਅਰਬ ਲੋਕਾਂ ਦਾ ਅਧਿਐਨ ਕੀਤਾ ਗਿਆ। ਇਸ ‘ਚ 31 ਘੱਟੋ-ਘੱਟ ਆਮਦਨ, 68 ਮੱਧਮ ਆਮਦਨ ਅਤੇ 2 ਉੱਚ ਆਮਦਨ ਵਾਲੇ ਦੇਸ਼ ਸਨ। ਇਹ ਲੋਕ ਵੱਖ-ਵੱਖ ਪਹਿਲੂਆਂ ਦੇ ਆਧਾਰ ‘ਤੇ ਗ਼ਰੀਬੀ ‘ਚ ਫਸੇ ਸਨ। ਯਾਨੀ ਗਰੀਬੀ ਦਾ ਆਕਲਨ ਸਿਰਫ਼ ਆਮਦਨ ਦੇ ਆਧਾਰ ‘ਤੇ ਨਹੀਂ ਸਗੋਂ ਸਿਹਤ ਦੀ ਖ਼ਰਾਬ ਸਥਿਤੀ, ਕੰਮਕਾਰ ਦੀ ਖ਼ਰਾਬ ਗੁਣਵੱਤਾ ਅਤੇ ਹਿੰਸਾ ਦਾ ਖਤਰਾ ਵਰਗੇ ਕਈ ਸੰਕੇਤਕਾਂ ਦੇ ਆਧਾਰ ‘ਤੇ ਕੀਤਾ ਗਿਆ।
India lifted millions people out of poverty
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਗ਼ਰੀਬੀ ‘ਚ ਕਮੀ ਨੂੰ ਵੇਖਣ ਲਈ ਸੰਯੁਕਤ ਰੂਪ ਨਾਲ ਲਗਭਗ 2 ਅਰਬ ਆਬਾਦੀ ਨਾਲ 10 ਦੇਸ਼ਾਂ ਨੂੰ ਚੁਣਿਆ ਗਿਆ ਹੈ। ਅੰਕੜਿਆਂ ਦੇ ਆਧਾਰ ‘ਤੇ ਇਨ੍ਹਾਂ ਸਾਰਿਆਂ ਨੇ ਲਗਾਤਾਰ ਵਿਕਾਸ ਟੀਚਾ 1 ਪ੍ਰਾਪਤ ਕਰਨ ਲਈ ਸ਼ਾਨਦਾਰ ਤਰੱਕੀ ਕੀਤੀ। ਇਹ 10 ਦੇਸ਼ ਬੰਗਲਾਦੇਸ਼, ਕੰਬੋਡੀਆ, ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ, ਇਥੋਪੀਆ, ਹੈਤੀ, ਭਾਰਤ, ਨਾਈਜ਼ੀਰੀਆ, ਪਾਕਿਸਤਾਨ, ਪੇਰੂ ਅਤੇ ਵਿਯਤਨਾਮ ਹਨ। ਇਨ੍ਹਾਂ ਦੇਸ਼ਾਂ ਵਿਚ ਗ਼ਰੀਬੀ ‘ਚ ਸ਼ਾਨਦਾਰ ਕਮੀ ਆਈ ਹੈ।

ਰਿਪੋਰਟ ਅਨੁਸਾਰ, “ਸਭ ਤੋਂ ਵੱਧ ਤਰੱਕੀ ਦੱਖਣ ਏਸ਼ੀਆ ‘ਚ ਵੇਖੀ ਗਈ। ਭਾਰਤ ‘ਚ 2006 ਤੋਂ 2016 ਵਿਚਕਾਰ 27.10 ਕਰੋੜ ਲੋਕ, ਜਦੋਂ ਕਿ ਬੰਗਲਾਦੇਸ਼ ‘ਚ 2004 ਤੋਂ 2014 ਵਿਚਕਾਰ 1.90 ਕਰੋੜ ਲੋਕ ਗਰੀਬੀ ‘ਚੋਂ ਬਾਹਰ ਆਏ।” ਇਸ ‘ਚ ਕਿਹਾ ਗਿਆ ਹੈ ਕਿ 10 ਚੁਣੇ ਗਏ ਦੇਸ਼ਾਂ ‘ਚ ਭਾਰਤ ਅਤੇ ਕੰਬੋਡੀਆ ਵਿਚ ਐਮ.ਪੀ.ਆਈ. ਮੁੱਲ ‘ਚ ਤੇਜ਼ੀ ਨਾਲ ਕਮੀ ਆਈ ਅਤੇ ਉਨ੍ਹਾਂ ਨੇ ਜ਼ਿਆਦਾ ਗ਼ਰੀਬ ਲੋਕਾਂ ਨੂੰ ਬਾਹਰ ਕੱਢਣ ‘ਚ ਕੋਈ ਕਸਰ ਨਹੀਂ ਛੱਡੀ।

Share this Article
Leave a comment