ਬ੍ਰਿਟੇਨ ਵਿਚ ਪਾਕਿਸਤਾਨੀ ਮੂਲ ਦੇ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਬਾਕੀ ਬ੍ਰਿਟਿਸ਼ ਆਬਾਦੀ ਨਾਲੋਂ ਜ਼ਿਆਦਾ ਹੈ। ਇਹ ਜਾਣਕਾਰੀ ਇਕ ਅਧਿਐਨ ਤੋਂ ਸਾਹਮਣੇ ਆਈ ਹੈ। ਇੰਸਟੀਚਿਉਟ ਆਫ ਫਿਸਕਲ ਸਟੱਡੀਜ਼ ਦੇ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਬ੍ਰਿਟਿਸ਼ ਬਲੈਕ ਅਫਰੀਕੀ ਅਤੇ ਬ੍ਰਿਟਿਸ਼ ਪਾਕਿਸਤਾਨੀਆਂ ਦੀ ਮੌਤ ਬਾਕੀ ਵਸੋਂ ਨਾਲੋਂ 2.5 ਗੁਣਾ ਜ਼ਿਆਦਾ ਹੈ। ਇਹ ਜਾਣਕਾਰੀ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਕਈ ਡਾਕਟਰ, ਨਰਸਾਂ ਅਤੇ ਪਾਕਿਸਤਾਨੀ ਮੂਲ ਦੇ ਮੈਡੀਕਲ ਸਟਾਫ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ।
ਰਿਪੋਰਟਾਂ ਦੇ ਅਨੁਸਾਰ, ਅਧਿਐਨ ਨੂੰ ਲੰਡਨ ਸਕੂਲ ਆਫ ਇਕਨਾਮਿਕਸ ਅਤੇ ਖੋਜ ਅਰਥ ਸ਼ਾਸਤਰੀ ਰੌਸ ਵਾਰਵਿਕ ਨੇ ਤਿਆਰ ਕੀਤਾ ਹੈ। ਪਬਲਿਕ ਹੈਲਥ ਇੰਗਲੈਂਡ ਦੁਆਰਾ ਇਸਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਜੋ ਕਹਿੰਦਾ ਹੈ ਕਿ ਕੋਵਿਡ 19 ਸੰਕਟ ਦਾ ਅਸਰ ਸਾਰੀਆਂ ਜਾਤੀਆਂ, ਫਿਰਕਿਆਂ ਉੱਤੇ ਬਰਾਬਰ ਨਹੀਂ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਘੱਟਗਿਣਤੀ ਸਮੂਹਾਂ ਪਾਕਿਸਤਾਨੀਆਂ ਅਤੇ ਕਾਲੇ ਅਫਰੀਕਾ ਦੇ ਲੋਕਾਂ ਵਿੱਚ ਮੌਤ ਦੀ ਦਰ ਬਾਕੀ ਬ੍ਰਿਟਿਸ਼ ਆਬਾਦੀ ਨਾਲੋਂ ਵਧੇਰੇ ਹੈ, ਜਦੋਂ ਕਿ ਬੰਗਲਾਦੇਸ਼ੀਆਂ ਵਿੱਚ ਮੌਤ ਦਰ ਘੱਟ ਹੈ। ਅੰਕੜਿਆਂ ਵਿੱਚ, ਯੂਕੇ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 182,260 ਹੈ ਅਤੇ 28,131 ਲੋਕਾਂ ਦੀ ਮੌਤ ਹੋ ਗਈ ਹੈ।