ਪਹਿਲਾਂ ਸੁਖਬੀਰ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਦਿਤੇ ਕਰੋੜਾਂ ਰੁਪਏ ਬਾਰੇ ਸਥਿਤੀ ਸਪਸ਼ਟ ਕਰੇ : ਕਾਂਗੜ

TeamGlobalPunjab
2 Min Read

ਚੰਡੀਗੜ੍ਹ : ਬਰਗਾੜੀ ਕਾਂਡ ਦੇ ਮੁੱਖ ਗਵਾਹ ਰਹੇ ਸਵਰਗਵਾਸੀ ਸੁਰਜੀਤ ਸਿੰਘ ਦੀ ਪਤਨੀ ਜਸਵੀਰ ਕੌਰ ਵਲੋਂ ਅੱਜ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਉਤੇ ਲਗਾਏ ਗਏ ਦੋਸ਼ ਕਿ ਸੁਖਬੀਰ ਬਾਦਲ ਨੇ ਬਰਗਾੜੀ ਕਾਂਡ ਵਿਚ ਸ਼ਹੀਦ ਹੋਏ ਸਿੰਘਾਂ ਦੀਆ ਲਾਸ਼ਾਂ ਚੁਕਵਾਉਣ ਲਈ ਕੁਝ ਬੰਦਿਆਂ ਨੂੰ ਕਰੋੜਾਂ ਰੁਪਏ  ਦਿੱਤੇ ਗਏ ਸਨ ਬਾਰੇ  ਬੋਲਦਿਆਂ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਸਥਿਤੀ ਸਪਸ਼ਟ ਕਰਨ ਕੀ ਉਨ੍ਹਾਂ ਨੇ ਇਹ ਕਰੋੜਾਂ ਰੁਪਏ ਦੀ ਰਾਸ਼ੀ ਲਾਸ਼ ਚੁਕਵਾਉਣ ਲਈ ਕਿਉਂ ਦਿੱਤੀ ਸੀ।


ਕਾਂਗੜ ਨੇ ਅੱਜ ਇਥੇ ਜਾਰੀ ਬਿਆਨ ਵਿੱਚ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦਾ ਸੁਰਜੀਤ ਸਿੰਘ ਦੀ ਮੌਤ ਜਾ ਬਿਜਲੀ ਚੋਰੀ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਜਸਵੀਰ ਕੌਰ ਕਿਸੇ ਨੂੰ ਰਾਜਨੀਤਕ ਲਾਭ ਦੇਣ ਲਈ ਝੂਠੇ ਦੋਸ਼ ਲਗਾ ਰਹੀ ਹੈ।


ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਦਾ ਪ੍ਰਬੰਧ ਕਰਨ ਵਾਲੇ ਬਿਕਰਮ ਸਿੰਘ ਮਜੀਠੀਆ ਦਾ ਫਰਜ਼ ਬਣਦਾ ਸੀ ਕਿ ਉਹ ਜਸਵੀਰ ਕੌਰ ਦੇ ਕਰੋੜਾ ਰੁਪਏ ਦੇਣ ਦੇ ਦੋਸ਼ਾਂ ਦਾ ਜਵਾਬ ਮੌਕੇ ਤੇ ਹੀ ਦਿੰਦੇ ਕਿਉਂਕਿ ਇਹ ਦੋਸ਼ ਬਹੁਤ ਗੰਭੀਰ ਹਨ ਪਰ ਮਜੀਠੀਆ ਨੇ ਇਸ ਸਬੰਧੀ ਇਕ ਵੀ ਸ਼ਬਦ ਨਹੀਂ ਬੋਲਿਆ ਜਿਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਜਸਵੀਰ ਕੌਰ ਦੇ ਸੁਖਬੀਰ ਸਿੰਘ ਉਤੇ ਲਗਾਏ ਗਏ ਦੋਸ਼ ਸੱਚੇ ਹਨ।

Share this Article
Leave a comment