ਨੌਰਦਨ ਅਲਬਰਟਾ ਦੇ ਵਿੱਚ ਹੜ੍ਹ ਆਏ ਹਨ ਜਿਸ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਗਿਆ ਹੈ। ਪ੍ਰੀਮੀਅਰ ਜੇਸਿਨ ਕੇਨੀ ਨੇ ਇਸਨੂੰ ਦਿਲ ਤੋੜਨ ਵਾਲਾ ਦੱਸਿਆ ਉਨ੍ਹਾਂ ਕਿਹਾ ਕਿ ਫੋਰਟ ਮ੍ਰਿਕਮਰੀ ਦੇ ਲੋਕ ਚਾਰ ਸਾਲ ਪਹਿਲਾਂ ਵੀ ਕੁਦਰਤੀ ਆਫਤ ਦਾ ਸ਼ਿਕਾਰ ਹੋ ਚੁੱਕੇ ਹਨ। ਜਿੰਨ੍ਹਾਂ ਨੇ ਚਾਰ ਸਾਲ ਪਹਿਲਾਂ ਹੀ ਦੁਬਾਰਾ ਘਰ ਬਣਾਏ ਸਨ ਅਤੇ ਹੁਣ ਫਿਰ ਹੜ੍ਹਾਂ ਨੇ ਸਭ ਕੁੱਝ ਤਹਿਤ ਨਹਿਸ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਮੁਤਾਬਕ ਆਰਥਿਕ ਤੌਰ ‘ਤੇ ਲੋਕਾਂ ਦੀ ਮਦਦ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਹਰ ਜ਼ਰੂਰੀ ਸਮਾਨ ਹੜ੍ਹਾਂ ਵਾਲੀ ਥਾਂ ‘ਤੇ ਪੁੱਜਦਾ ਕੀਤਾ ਜਾ ਰਿਹਾ ਹੈ।