ਨੈਸ਼ਨਲ ਅਵਾਰਡ ਸੈਰੇਮਨੀ ‘ਚ ਕੈਲਗਰੀ ਦੀ ਬੀਬੀ ਗੁਰਮੀਤ ਕੌਰ ਸਰਪਾਲ ਨੂੰ ਕੀਤਾ ਗਿਆ ਸਨਮਾਨਿਤ

TeamGlobalPunjab
1 Min Read

ਕੈਲਗਰੀ: ਬੀਤੇ ਦਿਨੀਂ ਓਟਾਵਾ ਦੇ ਯੂ ਟੀਊਬ ਚੈਨਲ ਤੇ ਪ੍ਰਸਾਰਤ ਇਕ ਨੈਸ਼ਨਲ ਅਵਾਰਡ ਸੈਰੇਮਨੀ ਵਿਚ ਕੈਲਗਰੀ ਦੀ ਬੀਬੀ ਗੁਰਮੀਤ ਕੌਰ ਸਰਪਾਲ ਨੂੰ ਫੈਡਰਲ ਅਵਾਰਡ ਫਾਰ ਵਲੰਟੀਅਰ ਵਰਕ, ਫਾਰ 2020 ਨਾਲ ਸਨਮਾਨਿਤ ਕੀਤਾ ਗਿਆ। ਇਹ ਵਕਾਰੀ ਸਨਮਾਨ ਹਰ ਸਾਲ ਦੇਸ਼ ਭਰ ਵਿਚੋਂ ਇੰਡੀਵਿਜੂਅਲਜ਼, ਨਾਨ ਪ੍ਰਾਫਿਟ ਆਰਗੇਨਾਈਜ਼ੇਸ਼ਨ, ਸੋਸ਼ਿਲ ਆਰਗੇਨਾਈਜ਼ੇਸ਼ਨ ਅਤੇ ਉਨਾਂ ਬਿਜ਼ਨਸ ਅਦਾਰਿਆਂ ਨੂੰ ਦਿਤੇ ਜਾਂਦੇ ਹਨ ਜਿਨ੍ਹਾ ਦੇ ਕਾਰਜ ਕਾਰਣ ਦੂਸਰਿਆ ਦੀ ਜ਼ਿੰਦਗੀ ਵਿਚ ਕੁਝ ਚੰਗਾ ਵਾਪਰਦਾ ਹੋਵੇ।

ਕੁਲ ਮਿਲਾਕੇ ਸਾਲ 2020 ‘ਚ 21 ਰਿਜਨਲ ਅਤੇ ਇਕ ਨੈਸ਼ਨਲ ਅਵਾਰਡ ਦਿਤੇ ਗਏ। ਅਲਬਰਟਾ ਸੂਬੇ ਵਿਚ ਇਹ ਸੁਭਾਗ ਗੁਰਮੀਤ ਕੌਰ ਸਰਪਾਲ ਨੂੰ ਮਿਲਿਆ। ਗੁਰਮੀਤ ਕੌਰ ਸਰਪਾਲ ਪਿਛਲੇ 40 ਸਾਲਾ ਦੇ ਵੱਧ ਸਮੇ ਤੋਂ ਕੈਲਗਰੀ ਕਮਿਓਨਿਟੀ ਵਿਚ ਵਲੰਟੀਅਰ ਸੇਵਾਵਾਂ ਦੇ   ਰਹੇ ਹਨ।ਜਦ ਉਹ 1976 ਵਿਚ ਭਾਰਤ ਤੋਂ ਕੈਨੇਡਾ ਆਏ ਸਨ  ਤਾਂ ਉਨ੍ਹਾਂ ਨੂੰ ਆਪਣੀ ਧਰਤੀ ਤੋਂ ਦੂਰ ਵਿਦੇਸ਼ ਵਿਚ ਬਹੁਤ ਮੁਸੀਬਤਾ ਦਾ ਸਾਹਮਣਾ ਕਰਨਾ ਪਿਆ ਸੀ।

Share This Article
Leave a Comment