ਪਟਿਆਲਾ : ਦੇਸ਼ ਵਿੱਚ ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿੱਚ ਪੁਲਿਸ ਪ੍ਰਸਾਸ਼ਨ ਅਤੇ ਡਾਕਟਰ ਸਭ ਤੋਂ ਅੱਗੇ ਹੋ ਕੇ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ । ਪਰ ਕਈ ਸ਼ਰਾਰਤੀ ਲੋਕ ਇਨ੍ਹਾਂ ਨਾਲ ਹੀ ਬਦਸਲੂਕੀ ਕਰ ਰਹੇ ਹਨ । ਤਾਜਾ ਮਾਮਲਾ ਪਟਿਆਲਾ ਦਾ ਹੈ । ਇਥੇ ਕੁਝ ਨਿਹੰਗਾਂ ਵਲੋਂ ਪੁਲਿਸ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ । ਇਸ ਨੂੰ ਲੈ ਕੇ ਐਚ ਐਸ ਫੂਲਕਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ।
ਫੂਲਕਾ ਨੇ ਕਿਹਾ ਕਿ ਇਸ ਸਮੇਂ ਪੁਲਿਸ ਪ੍ਰਸਾਸ਼ਨ ਅਤੇ ਡਾਕਟਰ ਅੱਗੇ ਹੋ ਕੇ ਲੜਾਈ ਲੜ ਰਹੇ ਹਨ ਅਤੇ ਉਨ੍ਹਾਂ ਨਾਲ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਫੂਲਕਾ ਨੇ ਕਿਹਾ ਕਿ ਉਨ੍ਹਾਂ ਡੀਜੀਪੀ ਦਿਨਕਰ ਗੁਪਤਾ ਨੂੰ ਮੈਸੇਜ ਕੀਤਾ ਹੈ ਕਿ ਮੁਲਜਮਾ ਦੀ ਇਸ ਕੇਸ ਵਿੱਚ ਪਹਿਚਾਣ ਹੋ ਚੁੱਕੀ ਹੈ ਇਸ ਲਈ ਦੋ ਦਿਨਾਂ ਦੇ ਅੰਦਰ ਅੰਦਰ ਚਾਰਜਸ਼ੀਟ ਦਾਖਲ ਕੀਤੀ ਜਾਣੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਅਦਾਲਤਾਂ ਅੱਜ ਕਲ੍ਹ ਫਰੀ ਹਨ ਜਿਸ ਕਾਰਨ ਇਸ ਦਾ ਟਰਾਇਲ 10 ਦਿਨਾਂ ਚ ਖਤਮ ਹੋ ਜਾਣਾ ਚਾਹੀਦਾ ਹੈ । ਇਸ ਨਾਲ ਦੁਨੀਆਂ ਵਿੱਚ ਇਹ ਮੈਸੇਜ ਜਾਵੇਗਾ ਕਿ ਔਖੀ ਘੜੀ ਵਿੱਚ ਪੁਲਿਸ ਅਤੇ ਡਾਕਟਰਾਂ ਨਾਲ ਕੋਈ ਬਦਸਲੂਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ