ਨਿਰੰਕਾਰੀ ਮਿਸ਼ਨ ਵਲੋਂ ਖੂਨਦਾਨ ਕੈਂਪ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਨਿਰੰਕਾਰੀ ਮਾਤਾ ਸੁਦੀਕਸ਼ਾ ਦੇ ਆਸ਼ੀਰਵਾਦ ਨਾਲ ਮੋਹਾਲੀ ਸ਼ਾਖਾ ਦਾ 23ਵਾਂ ਖੂਨਦਾਨ ਕੈਂਪ ਸੰਤ ਨਿਰੰਕਾਰੀ ਸਤਿਸੰਗ ਭਵਨ ਫੇਜ਼ 6 ਵਿਖੇ ਲਗਾਇਆ ਗਿਆ। ਕੋਰੋਨਾ ਮਹਾਂਮਾਰੀ ਦੇ ਦੌਰਾਨ ਆਯੋਜਿਤ ਇਸ ਕੈਂਪ ਵਿੱਚ ਕੁੱਲ 112 ਨਿਰੰਕਾਰੀ ਸ਼ਰਧਾਲੂਆਂ ਜਿਸ ਵਿਚ 34 ਮਹਿਲਾਵਾਂ ਵੀ ਸ਼ਾਮਿਲ ਸਨ, ਨੇ ਖੂਨਦਾਨ ਕੀਤਾ।

ਖੂਨਦਾਨ ਕੈਂਪ ਦਾ ਉਦਘਾਟਨ ਡਾ: ਰੱਤੀ ਰਾਮ ਸ਼ਰਮਾ ਪ੍ਰੋਫੈਸਰ ਅਤੇ ਮੁਖੀ, ਟ੍ਰਾਂਸਫਿਉਜ਼ਨ ਮੈਡੀਸਨ ਵਿਭਾਗ, ਪੀਜੀਆਈ ਐਮ ਈ ਆਰ, ਚੰਡੀਗੜ੍ਹ ਨੇ ਕੀਤਾ। ਇਸ ਮੌਕੇ ਖੂਨ ਦਾਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਨਿਰੰਕਾਰੀ ਮਿਸ਼ਨ ਦੇ ਵਡਮੁਲੇ ਯੋਗਦਾਨ ਦੇ ਕਾਰਨ ਕਰੋਨਾ ਦੇ ਦੁਰਾਨ ਵੀ ਬਲੱਡ ਬੈਂਕ ਵਿੱਚ ਬਲੱਡ ਦੀ ਕੋਈ ਕਮੀਂ ਨਹੀਂ ਆਈ। ਇਸ ਦੌਰਾਨ ਥੈਲੇਸੀਮੀਆ, ਕੈਂਸਰ ਦੇ ਮਰੀਜ਼ਾਂ ਅਤੇ ਗਰਭਵਤੀ ਮਾਵਾਂ ਲਈ ਲਗਾਏ ਗਏ ਕੈਂਪ ਵਰਦਾਨ ਸਾਬਤ ਹੋਏ।

ਸੰਤ ਨਿਰੰਕਾਰੀ ਸੇਵਾ ਦਲ ਦੇ ਖੇਤਰੀ ਸੰਚਾਲਕ, ਚੰਡੀਗੜ੍ਹ ਖੇਤਰ ਸ਼੍ਰੀ ਆਤਮਾ ਪ੍ਰਕਾਸ਼ ਜੀ ਨੇ ਡਾ: ਰੱਤੀ ਰਾਮ ਸ਼ਰਮਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਦੀਆਂ ਸਿੱਖਿਆਵਾਂ ਦੀ ਬਦੌਲਤ ਹੀ ਨਿਰੰਕਾਰੀ ਸ਼ਰਧਾਲੂ ਮਨੁੱਖਤਾ ਦੀ ਬਿਹਤਰੀ ਲਈ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸੇਵਾ ਵੀ ਸੁਚੇਤ ਹੋ ਕੇ ਕਰਦੇ ਹਨ।

ਮੋਹਾਲੀ ਬ੍ਰਾਂਚ ਦੇ ਸੰਯੋਜਕ ਭੈਣ ਡਾ: ਜੇ ਕੇ ਚੀਮਾ ਨੇ ਨਿਰੰਕਾਰੀ ਭਗਤਾਂ ਦੁਆਰਾ ਬਾਬਾ ਹਰਦੇਵ ਸਿੰਘ ਮਹਾਰਾਜ ਦੇ ਸ਼ਬਦ “ਮਨੁੱਖੀ ਖੂਨ ਨਾੜੀਆਂ ਵਿੱਚ ਵਗਣਾ ਚਾਹੀਦਾ ਹੈ ਨਾ ਕਿ ਨਾਲੀਆਂ ਵਿੱਚ” ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਦਿੱਤਾ ਹੈ। ਸ਼ਰਧਾਲੂ ਹਮੇਸ਼ਾ ਇਹ ਪ੍ਰਣ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਦਾ ਹਰ ਪਲ ਕਿਸੇ ਦੇ ਜੀਉਂਦੇ ਜੀ ਲਾਭਦਾਇਕ ਹੋਣਾ ਚਾਹੀਦਾ ਹੈ। ਖੂਨਦਾਨ ਸਹੀ ਅਰਥਾਂ ਵਿੱਚ ਮਨੁੱਖੀ ਕਦਰਾਂ ਕੀਮਤਾਂ ਦੀ ਉੱਤਮ ਉਦਾਹਰਣ ਹੈ। ਉਨ੍ਹਾਂ ਨੇ ਮੁੱਖ ਮਹਿਮਾਨ ਡਾ: ਰੱਤੀ ਰਾਮ ਸ਼ਰਮਾ ਡਾ: ਸੁਚੇਤ ਸਚਦੇਵ, ਡਾ ਅਮਰੀਕ ਸਿੰਘ ਚੀਮਾ ਅਤੇ ਪੀਜੀਆਈ ਡਾ: ਸੀਰਤ ਦੀ ਅਗਵਾਈ ਵਿੱਚ 12 ਮੈਂਬਰੀ ਟੀਮ, ਸਥਾਨਿਕ ਪ੍ਰਸ਼ਾਸ਼ਨ ਅਤੇ ਸਾਰੇ ਖੂਨਦਾਨੀਆਂ ਦੇ ਨਾਲ ਨਾਲ਼ ਸੰਤ ਨਿਰੰਕਾਰੀ ਸੇਵਾ ਦਲ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ।

- Advertisement -

Share this Article
Leave a comment