ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਵੱਲੋ ਫਾਂਸੀ ਤੋਂ ਬਚਣ ਲਈ ਹਰ ਪੈਂਤੜਾ ਅਪਣਾਇਆ ਜਾ ਰਿਹਾ ਹੈ। ਪਟਿਆਲਾ ਹਾਊਸ ਕੋਰਟ ਵੱਲੋਂ ਫਾਂਸੀ ਲਈ 20 ਮਾਰਚ ਦੀ ਤਾਰੀਖ ਰੱਖੀ ਗਈ ਹੈ। ਇਸ ਤੋਂ ਪਹਿਲਾਂ ਦੋਸ਼ੀ ਮੁਕੇਸ਼ ਵੱਲੋ ਫਾਂਸੀ ਰੁੁਕਵਾਉਣ ਲਈ ਨਵੀਂ ਚਾਲ ਚੱਲੀ ਗਈ ਹੈ। ਦਰਅਸਲ ਮੁਕੇੇਸ਼ ਵਲੋਂ ਨਿਚਲੀ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਸੀ ਕਿ ਘਟਨਾ ਵਾਲੇ ਦਿਨ ਉਹ ਉਥੇ ਮੌਜੂਦ ਨਹੀਂ ਸੀ। ਇਸ ਨੂੰ ਅਦਾਲਤ ਵਲੋਂ ਰਧ ਕਰ ਦਿੱਤਾ ਗਿਆ ਸੀ ਜਿਸ ਉਪਰੰਤ ਮੁਕੇੇਸ਼ ਨੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।
ਦਸ ਦੇਈਏ ਕਿ ਮੁਕੇਸ਼ ਵੱਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ 16 ਦਸੰਬਰ ਵਾਲੇ ਦਿਨ ਦਿੱਲ੍ਹੀ ਚ ਮੌਜੂਦ ਨਹੀਂ ਸੀ। ਇਸ ਲਈ 20 ਮਾਰਚ ਵਾਲੇ ਦਿਨ ਹੋਣ ਵਾਲੀ ਉਸ ਦੀ ਫਾਂਸੀ ਰੋਕੀ ਜਾਵੇ। ਇਸ ਲਈ ਉਸ ਨੇ ਹਾਈ ਕੋਰਟ ਦੀ ਸ਼ਰਨ ਲਈ ਹੈ।
ਧਿਆਦੇਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਸ਼ੀ ਪਵਨ ਵੱਲੋ ਵੀ ਚਾਲ ਚਲੀ ਗਈ ਸੀ। ਪਵਨ ਨੇ ਪੁਲਿਸ ਅਧਿਕਾਰੀਆਂ ਤੇ ਗੰਭੀਰ ਦੋਸ਼ ਲਗਾਏ ਸਨ। ਜਾਣਕਾਰੀ ਮੁਤਾਬਿਕ ਦੋਸ਼ੀ ਪਵਨ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀਆਂ ਵੱਲੋਂ ਉਸ ਨਾਲ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਗਈ ਹੈ ਅਤੇ ਇਸ ਨਾਲ ਉਸ ਨੂੰ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ। ਰਿਪੋਰਟਾਂ ਮੁਤਾਬਿਕ ਦੋਸ਼ੀ ਪਵਨ ਨੇ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਦਰਜ਼ ਕਰਨ ਦੀ ਮੰਗ ਕੀਤੀ ਸੀ।