ਦੇਸ਼ ਦੇ ਆਰਥਿਕ ਵਿਕਾਸ ‘ਚ ਵਿਗਿਆਨ, ਤਕਨਾਲੌਜੀ ਅਤੇ ਕਾਢਾਂ ਦਾ ਅਹਿਮ ਯੋਗਦਾਨ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੌਮੀ ਤਕਨਾਲੌਜੀ ਦਿਵਸ ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ “ਟੈਕਸਟਾਈਲ ਮੈਟੇਰੀਰੀਅਲ : ਕਾਂਢਾ
ਤੇ ਨਵੀਨੀਕਰਨ” ਵਿਸ਼ੇ ‘ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ ਵੱਖ ਇੰਜੀਨੀਅਰਿੰਗ ਕਾਲਜਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ ਵਰਚੂਅਲ ਮੋਡ ਰਾਹੀਂ ਹਿੱਸਾ ਲਿਆ। ਵੈੱਬਨਾਰ ਦੌਰਾਨ ਆਈ.ਆਈ.ਟੀ ਦਿੱਲੀ ਦੇ ਟੈਕਸਟਾਈਲ ਵਿਭਾਗ ਦੇ ਪ੍ਰੋਫ਼ੈਸਰ ਡਾ. ਕੌਸ਼ਲ ਸੇਨ ਮੁੱਖ ਬੁਲਾਰੇ ਦੇ ਤੌਰ ‘ਤੇ ਹਾਜ਼ਰ ਹੋਏ। ਉਪਰੋਕਤ ਵਿਸ਼ੇ ‘ਤੇ ਵਿਚਾਰ ਪ੍ਰਗਟ ਕਰਦਿਆਂ ਡਾ. ਕੌਸ਼ਲ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਆਰਥਿਕ ਵਿਕਾਸ ਅਤੇ ਕਾਰਜ ਕੁਸ਼ਲਤਾ ਵਿਚ ਵਿਗਿਆਨ,ਤਕਨਾਲੌਜੀ ਅਤੇ ਕਾਢਾਂ ਦਾ ਬਹੁਤ ਅਹਿਮ ਰੋਲ ਹੈ। ਅਵੀਸ਼ਕਾਰ ਹਰ ਰੋਜ਼ ਨਹੀਂ ਹੁੰਦੇ ਜਦੋਂ ਕਿ ਅਵੀਸ਼ਕਾਰ ਤੋਂ ਬਾਅਦ ਖੋਜਾਂ ਭਾਵ ਨਵੀਨੀਕਰਨ ਹਰ ਰੋਜ਼ ਹੁੰਦਾ ਰਹਿੰਦਾ ਹੈ। ਧਾਗਾ ਜਾਂ ਫ਼ਾਈਬਰ ਕਪੜੇ (ਟੈਕਸਟਾਈਲ) ਲਈ ਬਹੁਤ ਹੀ ਲਾਹੇਵੰਦ ਮੈਟਰੀਰੀਅਲ ਹੈ। ਇਸ ਤੋਂ ਬਹੁਤ ਹੀ ਅਕਰਸ਼ਕ ਅਤੇ ਵਰਤਣਯੋਗ ਉਤਪਾਦ ਤਿਆਰ ਕੀਤੇ ਜਾਂਦੇ ਹਨ। ਫ਼ੀੲਬਰ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾ ਅਤੇ ਗੁਣਾਂ ਦੇ ਅਧਾਰ ਤੇ ਇਸ ਦੇ ਬਹੁਤ ਵੱਡੇ ਤੋਂ ਵੱਡੇ ਅਤੇ ਛੋਟੇ ਤੋਂ ਛੋਟੇ ਨੈਨੋ ਪੱਧਰ ਤੱਕ ਦੇ ਖੋਜ ਭਰਪੂਰ ਉਤਪਾਦ ਬਣਾਏ ਜਾ ਸਕਦੇ ਹਨ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਦੱਸਿਆ ਕਿ ਕੌਮੀ ਤਕਨਾਲੌਜੀ ਦਿਵਸ ਮਨਾਉਣ ਦਾ ਉਦੇਸ਼ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਇੰਜੀਨੀਅਰ ਅਤੇ ਵਿਗਿਆਨੀਆਂ ਵਲੋਂ ਪਾਏ ਜਾ ਰਹੇ ਯੋਗਦਾਨ ਤੇ ਉਹਨਾਂ ਦੀਆਂ ਪ੍ਰਾਪਤੀਆਂ ਪ੍ਰਚਾਰ ਕਰਨਾ ਹੈ। ਅੱਜ ਦੇ ਦਿਨ ਭਾਰਤ ਵਲੋਂ ਪੋਖਰਨ ਪ੍ਰਮਾਣੂ ਤਜਰਬਾ ਕੀਤਾ ਗਿਆ ਸੀ ਜਿਹੜੀ ਕੇ ਭਾਰਤ ਦੀ ਇਕ ਬਹੁਤ ਵੱਡੀ ਪ੍ਰਾਪਤੀ ਸੀ। ਇਸ ਮੌਕੇ ਉਨ੍ਹਾਂ ਅਧਿਅਪਕਾ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਰੋਜ਼ਾਨਾਂ ਜਿੰਦਗੀ ਵਿਚ ਵਿਗਿਆਨਕ ਸਿਧਾਂਤਾ ਨੂੰ ਲਾਗੂ ਕਰਨ ਵੱਲ ਉਤਸ਼ਾਹਿਤ ਕਰਨ ਤੇ ਜੋ ਨਵੀਆਂ-ਨਵੀਆਂ ਕਾਢਾਂ ਵਿਚ ਉਹਨਾਂ ਦੀ ਰੁੱਚੀ ਪੈਦਾ ਹੋ ਸਕੇ।

ਇਸ ਮੌਕੇ ਸਾਇੰਸ ਸਿਟੀ ਦ। ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਦੇ ਵਿਗਿਆਨ ਤੇ ਤਕਨਾਲੌਜੀ ਦੇ ਵੱਖ-ਵੱਖ ਖੇਤਰਾਂ ਵਿਚ ਗਿਆਨ ਅਤੇ ਮੁਹਾਰਤ ਨਾਲ ਗਿਆਨਵਾਨ ਸਮਾਜ ਦੀ ਸਿਰਜਣਾ ਹੁੰਦੀ ਹੈ।

Share This Article
Leave a Comment