ਮੋਹਾਲੀ: ਮੋਹਾਲੀ ਏਅਰਪੋਰਟ ਰੋਡ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ ਜਿੱਥੇ ਸੜਕ ਤੇ ਹੀ ਸ਼ਰੇਆਮ ਕੁਝ ਬਦਮਾਸ਼ਾਂ ਵਲੋਂ ਤਿੰਨ ਨੌਜਵਾਨਾਂ ਨੂੰ ਬੁਰੀ ਤਰਾਂ ਕੁੱਟਿਆ ਜਾ ਰਿਹਾ ਹੈ। ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿਵੇਂ ਦਰਜਨ ਹਲਮਾਵਰਾਂ ਵਲੋਂ ਇਨਾਂ ਨੌਜਵਾਨਾਂ ਨੂੰ ਜਾਨਵਰਾਂ ਵਾਂਗ ਸੜਕਾਂ ਤੇ ਭਜਾ-ਭਜਾ ਕੇ ਕੁੱਟਿਆ ਜਾ ਰਿਹਾ। ਇਨ੍ਹਾਂ ਬਦਮਾਸ਼ਾਂ ਵਲੋਂ ਪਹਿਲਾਂ ਹਥਿਆਰਾਂ ਦੀ ਨੋਕ ਤੇ ਗੱਡੀ ਨੂੰ ਦਿਨ-ਦਿਹਾੜੇ ਸੜਕ ਤੇ ਰੋਕਿਆ ਗਿਆ ਤੇ ਪਿਸਤੌਲ ਨਾਲ ਡਰਾਇਆ ਧਮਕਾਇਆ ਗਿਆ। ਜਿਸ ਤੋਂ ਡਰਦਿਆਂ ਗੱਡੀ ਅੰਦਰ ਬੈਠੇ ਨੌਜਵਾਨਾਂ ਨੇ ਗੱਡੀ ਲਾਕ ਕਰ ਲਈ ਪਰ ਇੱਥੇ ਹੀ ਬਸ ਨਹੀਂ ਬਦਮਾਸ਼ਾਂ ਦੇ ਸਿਰ ਤੇ ਤਾਂ ਬਦਮਾਸ਼ੀ ਦਾ ਭੂਤ ਸਵਾਰ ਸੀ ਜਿਨਾਂ ਨੇ ਗੱਡੀ ਦੇ ਸ਼ੀਸੇ ਭੰਨੇ ਤੇ ਨੌਜਵਾਨਾਂ ਨੂੰ ਬਾਹਰ ਕੱਢ ਲਿਆ। ਜਿਨਾਂ ‘ਤੇ ਰੱਜ ਕੇ ਮੀਂਹ ਵਾਂਗ ਡਾਂਗਾਂ ਵਰ੍ਹਾਈਆਂ ਗਈਆਂ। ਨੌਜਵਾਨ ਉਨ੍ਹਾਂ ਅਗੇ ਗੁਹਾਰ ਵੀ ਲਗਾਉਂਦੇ ਰਹੇ ਪਰ ਬਦਮਾਸ਼ਾਂ ਨੇ ਸੜਕਾਂ ਤੇ ਭਜਾ ਭਜਾ ਕੇ ਨੌਜਵਾਨਾਂ ਨੂੰ ਘੜੀਸੇ ਪਾਏ ਤੇ ਇਕ ਬਦਮਾਸ਼ ਕੁੱਟਮਾਰ ਦੀ ਸਾਰੀ ਵੀਡੀਓ ਵੀ ਬਣਾਉਂਦਾ ਰਿਹਾ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਨਾਂ ਨਾਲ ਇਹ ਹਾਦਸਾ ਵਾਪਰਿਆ ਉਹ ਆਪਣੇ ਦਫਤਰ ਤੋਂ ਜਾ ਰਹੇ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸਿਰਫ ਇਕ ਹਮਲਾਵਰ ਨੂੰ ਜਾਣਦੇ ਨੇ ਜੋ ਕਲੱਬ ‘ਚ ਬਾਉਂਸਰ ਹੈ।
ਡੀਐਸਪੀ ਕੁਲਦੀਪ ਪੀੜਤਾਂ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਜਿਨਾਂ ਨੇ ਕਾਰਵਾਈ ਦਾ ਭਰੋਸਾ ਦਿਤਾ। ਬਦਮਾਸ਼ਾਂ ਵਲੋਂ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਅਜਿਹੇ ਹਾਦਸਿਆਂ ਤੋਂ ਸਾਫ ਜ਼ਾਹਿਰ ਹੁੰਦਾ ਕਿ ਹੁਣ ਚੰਡੀਗੜ ਮੋਹਾਲੀ ਵਰਗੇ ਸ਼ਹਿਰ ਵੀ ਸੁਰੱਖਿਅਤ ਨਹੀਂ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹਨ।
ਦਿਨ ਦਿਹਾੜੇ ਬੇਰਹਿਮੀ ਨਾਲ ਡਾਂਗਾਂ ਨਾਲ ਕੁੱਟੇ ਨੌਜਵਾਨ, ਹੱਥ ਬੰਨ੍ਹਣ ਤੋਂ ਬਾਅਦ ਵੀ ਮਾਰਦੇ ਰਹੇ ਡਾਂਗਾਂ
Leave a Comment
Leave a Comment