ਨਿਊਜ ਡੈਸਕ: ਡੈਂਡਰਫ ਦੀ ਸਮੱਸਿਆ ਸਿਰਫ ਵਾਲਾਂ ਵਿਚ ਹੀ ਨਹੀਂ ਹੁੰਦੀ ਬਲਕਿ ਇਹ ਸਮੱਸਿਆ ਦਾੜ੍ਹੀ ਵਿਚ ਵੀ ਹੋ ਸਕਦੀ ਹੈ। ਡੈਂਡਰਫ ਵਾਲਾਂ ਦੇ ਵਾਧੇ ਨੂੰ ਵੀ ਪ੍ਰਭਾਵਿਤ ਕਰਦਾ ਹੈ। ਦਾੜ੍ਹੀ ਵਿਚ ਡੈਂਡਰਫ ਦੀ ਸਮੱਸਿਆ ਕਾਰਨ ਖੁਜਲੀ ਅਤੇ ਮੁਹਾਸੇ ਵੀ ਹੁੰਦੇ ਹਨ।
ਦਾੜ੍ਹੀ ‘ਚ ਡੈੰਡਰਫ ਚੰਗੀ ਤਰ੍ਹਾਂ ਸਫਾਈ ਨਾ ਕਰਨ ਕਾਰਨ ਵੀ ਸ਼ੁਰੂ ਹੋ ਜਾਂਦਾ ਹੈ। ਜਦੋਂ ਵੀ ਮੋਇਸਚਰਾਇਜਰ ਲਗਾਉਣਾ ਹੈ ਤਾ ਦਾੜ੍ਹੀ ਦੇ ਵਿਚਕਾਰ ਚੰਗੀ ਤਰ੍ਹਾਂ ਲਗਾਓ। ਦਾੜ੍ਹੀ ਨੂੰ ਸਹੀ ਤਰ੍ਹਾਂ ਨਮੀ ਦੇਣ ਨਾਲ ਤੁਹਾਡੀ ਚਮੜੀ ਸੁੱਕੇਗੀ ਨਹੀਂ ਅਤੇ ਡੈੰਡਰਫ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।
ਦਾੜ੍ਹੀ ਨੂੰ ਚੰਗੀ ਤਰ੍ਹਾਂ ਸਾਫ ਕਰਨ ਲਈ ਹਰਬਲ ਸਾਬਣ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਰਬਲ ਸਾਬਣ ਦੀ ਵਰਤੋਂ ਕਰਨ ਨਾਲ ਤੁਹਾਨੂੰ ਡੈਂਡਰਫ ਦੀ ਸਮੱਸਿਆ ਨਹੀਂ ਹੋਵੇਗੀ